
Faridkot News : ਚੋਟੀ ਦਾ ਰੇਡਰ ਸੀ ਜੰਬੋ
Kabaddi Player Gurpinder Golu Jumbo Death News: ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਬਰਾੜ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸ ਦਈਏ ਕਿ ਗੁਰਪਿੰਦਰ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਕੈਨੇਡਾ ਦੀ ਧਰਤੀ ’ਤੇ ਵੀ ਅਪਣੀ ਕਬੱਡੀ ਦੇ ਜ਼ੌਹਰ ਦਿਖਾ ਕੇ ਆਇਆ ਸੀ। ਉਹ ਲੰਮਾ ਸਮਾਂ ਕਬੱਡੀ ਦੇ ਖੇਡ ਮੈਦਾਨ ਤੋਂ ਦੂਰ ਰਿਹਾ। ਅੱਜ ਉਸ ਦੀ ਖੇਤ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸਮੂਹ ਪੰਜਗਰਾਈਂ ਕਲਾਂ ਵਿਚ ਉਦਾਸੀ ਦਾ ਮਾਹੌਲ ਹੈ।
(For more news apart from ''Kabaddi Player Gurpinder Golu Jumbo Death News,'' stay tuned to Rozana Spokesman.)