
ਭਾਰਤ ਦੀ ਪੀ. ਵੀ. ਸਿੰਧੂ ਤੇ ਸੱਤਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ.........
ਚਾਂਗਝਾਓ : ਭਾਰਤ ਦੀ ਪੀ. ਵੀ. ਸਿੰਧੂ ਤੇ ਸੱਤਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਨ ਨੂੰ ਇਕ ਘੰਟੇ 9 ਮਿੰਟ 21-23, 21-13, 21-18 ਨਾਲ ਹਰਾਇਆ। ਬੁਸਾਨਨ ਨੇ ਪਹਿਲਾ ਸੈੱਟ ਜਿਤਿਆ ਪਰ ਸਿੰਧੂ ਨੇ ਅਗਲੇ ਦੋ ਸੈੱਟ ਜਿੱਤ ਕੇ ਆਖਰੀ ਅੱਠ ਵਿਚ ਸਥਾਨ ਬਣਾ ਲਿਆ।
ਸ਼੍ਰੀਕਾਂਤ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੇ ਸੁਪਨਯੂ ਅਵਿਹਿੰਗ ਸੇਨਨ ਨੂੰ ਇਕ ਘੰਟਾ ਤਿੰਨ ਮਿੰਟ ਵਿਚ 21-12, 15-21, 24-22 ਨਾਲ ਹਰਾ ਕੇ ਥਾਈਲੈਂਡ ਖਿਡਾਰੀ ਵਿਰੁਧ ਆਪਣਾ ਰਿਕਰਾਡ 3-0 ਕਰ ਲਿਆ। ਸ਼੍ਰੀਕਾਂਤ ਦੇ ਸਾਹਮਣੇ ਕੁਆਰਟਰ-ਫਾਈਨਲ ਵਿਚ ਜਾਪਾਨ ਦੇ ਕੇਂਤੋ ਮੋਮੋਤਾ ਦੀ ਚੁਣੌਤੀ ਹੋਵੇਗੀ, ਜਿਸ ਵਿਰੁੱਧ ਭਾਰਤੀ ਖਿਡਾਰੀ ਦਾ 3-7 ਦਾ ਰਿਕਰਾਡ ਹੈ। ਇਸ ਵਿਚਾਲੇ ਮਿਕਸਡ ਡਬਲਜ਼ ਵਿਚ ਸਾਤਿਵਕਸੈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਨੂੰ ਪ੍ਰੀ-ਕੁਆਰਟਰ ਫਾਈਨਲ ਹਾਰ ਦਾ ਸਾਹਮਣਾ ਕਰਨਾ ਪਿਆ। (ਏਜੰਸੀ)