
ਰਿਸ਼ਭ ਪੰਤ ਨੂੰ ਕਪਤਾਨ ਕੀਤਾ ਗਿਆ ਨਿਯੁਕਤ, ਰਜਤ ਪਾਟੀਦਾਰ ਨੂੰ ਵੀ ਮਿਲੀ ਜਗ੍ਹਾ
ਨਵੀਂ ਦਿੱਲੀ: ਦੱਖਣੀ ਅਫਰੀਕਾ ਏ ਵਿਰੁੱਧ ਦੋ ਮੈਚਾਂ ਦੀ ਲੜੀ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਸ਼ਭ ਪੰਤ ਫਿੱਟ ਹੋਣ ਤੋਂ ਬਾਅਦ ਟੀਮ ਵਿੱਚ ਵਾਪਸ ਆ ਗਏ ਹਨ। ਪੰਤ ਨੂੰ ਇੰਡੀਆ ਏ ਦੀ ਕਮਾਨ ਸੌਂਪੀ ਗਈ ਹੈ। ਰਜਤ ਪਾਟੀਦਾਰ, ਦੇਵਦੱਤ ਪਾਡਿਕਲ, ਆਯੁਸ਼ ਮਹਾਤਰੇ ਅਤੇ ਐਨ. ਜਗਦੀਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਆਯੁਸ਼ ਕੰਬੋਜ ਅਤੇ ਯਸ਼ ਠਾਕੁਰ ਨੂੰ ਵੀ ਪਹਿਲੇ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੇ ਚਾਰ-ਰੋਜ਼ਾ ਮੈਚ ਵਿੱਚ ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ ਅਤੇ ਆਕਾਸ਼ਦੀਪ ਐਕਸ਼ਨ ਵਿੱਚ ਨਜ਼ਰ ਆਉਣਗੇ।