
ਸੰਨਿਆਸ ਲੈਣ ਦਾ ਕਾਰਨ ਅਸ਼ਵਿਨ ਹੀ ਜਾਣਦੈ : ਰਵੀਚੰਦਰਨ
ਤਜਰਬੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਦੇ ਪਿਤਾ ਰਵੀਚੰਦਰਨ ਨੇ ਕਿਹਾ ਕਿ ਉਹ ਅਪਣੇ ਬੇਟੇ ਦੇ ਕੌਮਾਂਤਰੀ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਤੋਂ ਹੈਰਾਨ ਹਨ ਪਰ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਸੰਕੇਤ ਦਿਤੇ ਕਿ ਇਸ ਦੇ ਪਿੱਛੇ ਕੱੁਝ ਕਾਰਨ ਹੋ ਸਕਦੇ ਹਨ, ਜਿਸ ’ਚ ਉਸ ਦੀ ਬੇਇੱਜ਼ਤੀ ਹੋਣਾ ਵੀ ਸ਼ਾਮਲ ਹੈ।
ਅਸ਼ਵਿਨ ਨੇ ਬੁੱਧਵਾਰ ਨੂੰ ਬ੍ਰਿਸਬੇਨ ’ਚ ਆਸਟਰੇਲੀਆ ਵਿਰੁਧ ਤੀਜੇ ਟੈਸਟ ਦੇ ਡਰਾਅ ਖ਼ਤਮ ਹੋਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਕੇ ਇਕ ਵੱਡਾ ਧਮਾਕਾ ਕੀਤਾ।
ਰਵੀਚੰਦਰਨ ਨੇ ਕਿਹਾ ਕਿ ਮੈਨੂੰ ਵੀ ਆਖ਼ਰੀ ਸਮੇਂ ’ਚ ਪਤਾ ਲੱਗਾ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸੰਨਿਆਸ ਲਿਆ, ਉਸ ਦੇ ਕਈ ਕਾਰਨ ਹੋ ਸਕਦੇ ਹਨ, ਜੋ ਸਿਰਫ਼ ਅਸ਼ਵਿਨ ਹੀ ਜਾਣਦੇ ਹਨ ਜਾਂ ਹੋ ਸਕਦਾ ਹੈ ਕਿ ਸ਼ਾਇਦ ਅਸ਼ਵਿਨ ਨੇ ਇਹ ਫ਼ੈਸਲਾ ਬੇਇੱਜ਼ਤੀ ਕਾਰਨ ਲਿਆ ਹੈ।