
ਭਾਰਤੀ ਗੋਲਫ਼ਰ ਐੱਸ. ਚਿੱਕਾਰੰਗੱਪਾ ਨੇ ਐਤਵਾਰ ਨੂੰ ਐੱਸ.ਐੱਮ.ਬੀ.ਸੀ. ਸਿੰਗਾਪੁਰ ਓਪਨ ਦੇ ਅੰਤਿਮ ਦੌਰ 'ਚ 71 ਦਾ ਕਾਰਡ ਖੇਡਿਆ.......
ਸੇਂਟੋਸਾ : ਭਾਰਤੀ ਗੋਲਫ਼ਰ ਐੱਸ. ਚਿੱਕਾਰੰਗੱਪਾ ਨੇ ਐਤਵਾਰ ਨੂੰ ਐੱਸ.ਐੱਮ.ਬੀ.ਸੀ. ਸਿੰਗਾਪੁਰ ਓਪਨ ਦੇ ਅੰਤਿਮ ਦੌਰ 'ਚ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 24ਵੇਂ ਸਥਾਨ 'ਤੇ ਰਹੇ। ਚਿੱਕਾਰੰਗੱਪਾ ਨੇ 71, 66, 72 ਅਤੇ 71 ਦਾ ਕਾਰਡ ਖੇਡ ਕੇ ਕੁੱਲ ਚਾਰ ਅੰਡਰ 280 ਦਾ ਸਕੋਰ ਬਣਾਇਆ। ਕਟ 'ਚ ਜਗ੍ਹਾ ਬਣਾਉਣ ਲਈ ਇਕ ਹੋਰ ਭਾਰਤੀ ਅਰਜੁਨ ਅਟਵਾਲ ਨੇ 74 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 51ਵੇਂ 'ਤੇ ਰਹੇ। ਥਾਈਲੈਂਡ ਦੇ ਜੈਜ ਜਾਨੇਵਾਟਾਨਾਨੋਂਦ ਨੇ 6 ਅੰਡਰ ਪਾਰ 65 ਦਾ ਕਾਰਡ ਖੇਡ ਕੇ ਖਿਤਾਬ ਆਪਣੇ ਨਾਂ ਕੀਤਾ।