ਰੇਵ ਆਸਟ੍ਰੇਲੀਅਨ ਓਪਨ ਤੋਂ ਬਾਹਰ, ਸਵਿਤੋਲਿਨਾ ਕੁਆਰਟਰ ਫ਼ਾਈਨਲ 'ਚ
Published : Jan 22, 2019, 3:45 pm IST
Updated : Jan 22, 2019, 3:45 pm IST
SHARE ARTICLE
Alexander zverev
Alexander zverev

 ਮਿਲੋਸ ਰਾਓਨਿਚ ਤੋਂ ਹਾਰ ਕੇ ਐਲੇਕਜ਼ੈਂਡਰ ਜ਼ਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਏ........

ਮੈਲਬੋਰਨ  :  ਮਿਲੋਸ ਰਾਓਨਿਚ ਤੋਂ ਹਾਰ ਕੇ ਐਲੇਕਜ਼ੈਂਡਰ ਜ਼ਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਏ ਜਦਕਿ ਅਮਰੀਕੀ ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਤੇ ਐਲਿਨਾ ਸਵਿਤੋਲਿਨਾ ਨੇ ਅੰਤਿਮ ਅੱਠ 'ਚ ਜਗ੍ਹਾ ਬਣਾ ਲਈ।  ਜਰਮਨੀ ਦੇ ਚੌਥਾ ਦਰਜਾ ਪ੍ਰਾਪਤ ਜ਼ਵੇਰੇਵ ਨੂੰ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਕੈਨੇਡਾ ਦੇ ਰਾਓਨਿਚ ਨੇ 6-1, 6-1, 7-6 ਨਾਲ ਹਰਾਇਆ। ਹੁਣ 16ਵਾਂ ਦਰਜਾ ਪ੍ਰਾਪਤ ਰਾਓਨਿਚ ਦਾ ਸਾਹਮਣਾ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਜਾਂ ਫਰਾਂਸ ਦੇ ਲੁਕਾਸ ਪਾਊਲੇ ਨਾਲ ਹੋਵੇਗਾ।

Elina SvitolinaElina Svitolina

ਮਹਿਲਾ ਵਰਗ 'ਚ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਲਾਟਵੀਆ ਦੀ ਅਨਾਸਤਾਸੀਆ ਨੂੰ 4-6, 6-3, 6-4 ਨਾਲ ਹਰਾਇਆ। ਹੁਣ ਅੰਤਿਮ ਅੱਠ 'ਚ ਉਨ੍ਹਾਂ ਦਾ ਸਾਹਮਣਾ ਯੂਕ੍ਰੇਨ ਦੀ ਸਵਿਤੋਲਿਨਾ ਨਾਲ ਹੋਵੇਗਾ ਜਿਸ ਨੇ ਅਮਰੀਕਾ ਦੀ ਮੈਡੀਸਨ ਕੀਸ ਨੂੰ 6-2, 1-6, 6-1 ਨਾਲ ਹਰਾਇਆ। ਜਦਕਿ ਰਿਕਾਰਡ 24ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ 'ਚ ਲੱਗੀ ਸੇਰੇਨਾ ਵਿਲੀਅਮਸ ਦਾ ਸਾਹਮਣਾ ਦੁਨੀਆ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨਾਲ ਹੋਵੇਗਾ

ਜੋ ਮਾਂ ਬਣਨ ਦੇ ਬਾਅਦ ਉਨ੍ਹਾਂ ਲਈ ਸਭ ਤੋਂ ਮੁਸ਼ਕਲ ਮੁਕਾਬਲਾ ਹੈ। ਚੈੱਕ ਗਣਰਾਜ ਦੀ ਸਤਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨੇ ਲਗਾਤਾਰ ਤੀਜੇ ਸਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਉਸ ਨੇ ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ 6-3, 6-1 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਹਾਲੇਪ ਜਾਂ ਸੇਰੇਨਾ ਨਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement