ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਕਰਵਾਇਆ ਗਿਆ ਕੇਸਾਧਾਰੀ ਹਾਕੀ ਟੂਰਨਾਮੈਂਟ: ਸੈਕਟਰ 42 ਦੀ ਟੀਮ ਮਿਸਲ ਡੱਲੇਵਾਲੀਆ ਨੇ ਜਿੱਤਿਆ ਗੋਲਡ ਕੱਪ
Published : Feb 22, 2023, 7:54 pm IST
Updated : Feb 22, 2023, 7:54 pm IST
SHARE ARTICLE
Kesadhari Hockey Tournament organized by International Sikh Sports Council
Kesadhari Hockey Tournament organized by International Sikh Sports Council

ਦੂਸਰਾ ਸਥਾਨ ਸਾਹਬਾਦ ਮਾਰਕੰਡਾ ਦੀ ਫਲਿਕਰ ਟੀਮ ਮਿਸਲ ਫੂਲਕੀਆ ਨੇ ਜਿੱਤਿਆ

 

ਚੰਡੀਗੜ੍ਹ: ਪੰਜਾਬ ਨੂੰ ਨਸ਼ਿਆ ਤੋਂ ਮੁਕਤ ਕਰਨ ਲਈ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਪੰਜ ਰੋਜ਼ਾ ਸਿੱਖ ਕੇਸਾਧਾਰੀ ਹਾਕੀ ਗੋਲਡ ਕੱਪ ਦਾ ਅੱਜ ਪੰਜਵਾਂ ਅਤੇ ਆਖਰੀ ਦਿਨ ਸੀ। ਇਸ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਫਤਹਿਗੜ੍ਹ ਸਾਹਿਬ ਨੇ ਅਰਦਾਸ ਉਪਰੰਤ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਅੱਜ ਦੇ ਫਾਈਨਲ ਮੈਚ ਦੀ ਸ਼ੁਰੂਆਤ ਕੀਤੀ।

Kesadhari Hockey Tournament organized by International Sikh Sports CouncilKesadhari Hockey Tournament organized by International Sikh Sports Council

ਅੱਜ ਦੇ ਮੈਚ ਵਿਚ 42 ਸੈਕਟਰ ਚੰਡੀਗੜ੍ਹ ਹਾਕੀ ਅਕੈਡਮੀ ਦੀ ਟੀਮ ਮਿਸਲ ਡੱਲੇਵਾਲੀਆ ਪਹਿਲੇ ਸਥਾਨ ’ਤੇ ਜੇਤੂ ਰਹੀ। ਦੂਜੇ ਸਥਾਨ ’ਤੇ ਸ਼ਾਹਬਾਦ ਮਾਰਕੰਡਾ ਦੀ ਮਿਸਲ ਫੂਲਕੀਆ ਟੀਮ ਅਤੇ ਤੀਜੇ ਸਥਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਸਲ ਨਿਸ਼ਾਨਾਵਾਲੀਆ ਰਹੀ।

Kesadhari Hockey Tournament organized by International Sikh Sports CouncilKesadhari Hockey Tournament organized by International Sikh Sports Council

ਇਸ ਟੂਰਨਾਮੈਂਟ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਕੰਵਰਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸੁਖਮਿੰਦਰ ਸਿੰਘ ਡਾਇਰੈਕਟੋਰੇਟ ਆਫ ਐਜੂਕੇਸ਼ਨ SGPC, ਰਜਿੰਦਰ ਸਿੰਘ ਟੌਹੜਾ ਮੈਨੇਜਰ ਅੰਬ ਸਾਹਿਬ ਮੁਹਾਲੀ, ਬਰਜਿੰਦਰ ਸਿੰਘ ਹੁਸੈਨਪੁਰ ਚੈਅਰਮੈਨ ਨਰੋਆ ਪੰਜਾਬ, ਬੀਬੀ ਮਨਦੀਪ ਕੌਰ ਸੰਧੂ ਆਗੂ ਫੈਡਰੇਸ਼ਨ, ਰਾਗੀ ਅਮਨਦੀਪ ਕੌਰ ਮਜੀਠਾ, ਡਾ. ਜਸਵਿੰਦਰ ਕੌਰ ਸੋਹਲ ਆਰ ਐਸ ਬਿਲਡਰਜ ਰਕੇਸ਼ ਕੁਮਾਰ ਰੌਕੀ, ਇੰਜੀਨੀਅਰ ਸਰਬਜੀਤ ਸਿੰਘ ਸੋਹਲ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਤੇਜਿੰਦਰ ਸਿੰਘ ਸੂਦਨ  ਪੰਜਾਬ ਪ੍ਰਧਾਨ ਹਿਊਮਨ ਰਾਈਟਸ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਹਰਲੀਨ ਕੌਰ ਜਰਨਲ ਸਕੱਤਰ, ਬਾਬਾ ਸੁਖਦੇਵ ਸਿੰਘ ਜੀ ਬੁਲਾਰਾ ਦਮਦਮੀ ਟਕਸਾਲ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ,  ਕਰਨਲ ਬੱਗਾ ਤੇ ਪ੍ਰਿੰਸੀਪਲ, ਰਿਪਨਜੋਤ ਕੌਰ ਬੱਗਾ ਜਥੇਦਾਰ ਗੁਰਚਰਨ ਸਿੰਘ ਕਿਸਾਨ ਆਗੂ, ਗੁਰਮੁਖ ਸਿੰਘ ਸੰਧੂ, ਡਾ. ਕਾਰਜ ਸਿੰਘ, ਗੁਰਮੀਤ ਸਿੰਘ ਵਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement