...ਤੇ ਆਸਟਰੇਲੀਆ ਅਤੇ ਇੰਗਲੈਂਡ ਦੇ ਮੈਚ ਦੌਰਾਨ ਚਲ ਪਿਆ ਭਾਰਤ ਦਾ ਰਾਸ਼ਟਰੀ ਗੀਤ
Published : Feb 22, 2025, 4:50 pm IST
Updated : Feb 22, 2025, 4:50 pm IST
SHARE ARTICLE
Australia cricket team.
Australia cricket team.

ਭਾਰਤ-ਬੰਗਲਾਦੇਸ਼ ਮੈਚ ਦੇ ਪ੍ਰਸਾਰਣ ਤੋਂ ਪਾਕਿਸਤਾਨ ਦਾ ਨਾਮ ਹਟਾਉਣ ’ਤੇ ਨਾਰਾਜ਼ ਹੋਇਆ ਪੀ.ਸੀ.ਬੀ.

ਕਰਾਚੀ : ਪਾਕਿਸਤਾਨ ਕ੍ਰਿਕੇਟ ਬੋਰਡ (ਪੀ.ਸੀ.ਬੀ.) ਦੇ ਪ੍ਰਬੰਧਾਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਤੋਂ ਪਹਿਲਾਂ ਗਲਤੀ ਨਾਲ ਭਾਰਤੀ ਕੌਮੀ ਗੀਤ ਵਜਾ ਦਿਤਾ ਗਿਆ। ਪ੍ਰਬੰਧਕਾਂ ਨੂੰ ਇਸ ਗਲਤੀ ਦਾ ਅਹਿਸਾਸ ਹੋਣ ’ਤੇ ਤੁਰਤ ਭਾਰਤੀ ਕੌਮੀ ਗੀਤ ਰੋਕਿਆ ਗਿਆ। ਪਰ ਇਸ ਬੱਜਰ ਗ਼ਲਤੀ ਕਾਰਨ ਆਸਟਰੇਲੀਆਈ ਖਿਡਾਰੀ ਅਤੇ ਦਰਸ਼ਕ ਹੈਰਾਨ ਰਹਿ ਗਏ। ਅਖ਼ੀਰ ਆਸਟਰੇਲੀਆ ਦਾ ਸਹੀ ਕੌਮੀ  ਗੀਤ, ‘ਐਡਵਾਂਸ ਆਸਟਰੇਲੀਆ ਫੇਅਰ’ ਵਜਾਇਆ ਗਿਆ। ਚੈਂਪੀਅਨਜ਼ ਟਰਾਫੀ ਦੌਰਾਨ ਇਹ ਪਹਿਲੀ ਸੰਗਠਨਾਤਮਕ ਭੁੱਲ ਨਹੀਂ ਹੈ। ਇਸ ਤੋਂ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ’ਚ ਭਾਰਤੀ ਝੰਡੇ ਨੂੰ ਹਟਾਏ ਜਾਣ ’ਤੇ ਵੀ ਸਵਾਲ ਉੱਠੇ ਸਨ, ਜਿਸ ਨੂੰ ਵਿਵਾਦ ਪੈਦਾ ਹੋਣ ਤੋਂ ਬਾਅਦ ਲਗਾ ਦਿਤਾ ਗਿਆ ਸੀ। 

ਭਾਰਤ-ਬੰਗਲਾਦੇਸ਼ ਮੈਚ ਦੇ ਪ੍ਰਸਾਰਣ ਤੋਂ ਪਾਕਿਸਤਾਨ ਦਾ ਨਾਮ ਹਟਾਉਣ ’ਤੇ ਨਾਰਾਜ਼ ਹੋਇਆ ਪੀ.ਸੀ.ਬੀ.

ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵੀਰਵਾਰ ਨੂੰ ਦੁਬਈ ’ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਦੇ ਲੋਗੋ ’ਚ ਦੇਸ਼ ਦਾ ਨਾਮ ਨਾ ਹੋਣ ’ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਕੋਲ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਪੀ.ਸੀ.ਬੀ. ਸੂਤਰਾਂ ਮੁਤਾਬਕ ਆਈ.ਸੀ.ਸੀ. ਨੇ ਗਲਤੀ ਮੰਨ ਲਈ ਹੈ ਅਤੇ ਭਰੋਸਾ ਦਿਤਾ ਹੈ ਕਿ ਉਹ ਦੁਬਈ ਵਿਚ ਹੋਣ ਵਾਲੇ ਸਾਰੇ ਮੈਚਾਂ ਵਿਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨ ਦੇ ਲੋਗੋ ਦੀ ਵਰਤੋਂ ਕਰੇਗਾ। ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਹਾਈਬ੍ਰਿਡ ਫਾਰਮੂਲੇ ਤਹਿਤ ਦੁਬਈ ਵਿਚ ਅਪਣੇ ਮੈਚ ਖੇਡ ਰਿਹਾ ਹੈ। 

ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਪੀ.ਸੀ.ਬੀ. ਨੇ ਇਸ ਸਬੰਧ ਵਿਚ ਆਈ.ਸੀ.ਸੀ. ਨੂੰ ਪੱਤਰ ਲਿਖਿਆ ਹੈ। ਆਈ.ਸੀ.ਸੀ. ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਭਰੋਸਾ ਦਿਤਾ ਹੈ ਕਿ ਉਹ ਦੁਬਈ ’ਚ ਖੇਡੇ ਜਾਣ ਵਾਲੇ ਸਾਰੇ ਮੈਚਾਂ ’ਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨਾਂ ਦੇ ਲੋਗੋ ਦੀ ਵਰਤੋਂ ਕਰੇਗਾ, ਜਿਵੇਂ ਕਿ ਕਰਾਚੀ ’ਚ 19 ਅਤੇ 21 ਫ਼ਰਵਰੀ ਨੂੰ ਖੇਡੇ ਗਏ ਮੈਚਾਂ ’ਚ ਕੀਤਾ ਗਿਆ ਸੀ।’’

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੇ ਪ੍ਰਸਾਰਣ ਵਿਚ ਸੱਭ ਤੋਂ ਉੱਪਰ ਖੱਬੇ ਪਾਸੇ ਲੋਗੋ ’ਤੇ ਸਿਰਫ ਚੈਂਪੀਅਨਜ਼ ਟਰਾਫੀ 2025 ਲਿਖਿਆ ਹੋਇਆ ਸੀ। ਇਸ ਵਿਚ ਮੇਜ਼ਬਾਨ ਪਾਕਿਸਤਾਨ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਮੁੱਦਾ ਐਤਵਾਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਤੋਂ ਪਹਿਲਾਂ ਸਾਹਮਣੇ ਆਇਆ ਸੀ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement