IND vs PAK: ਚੈਂਪੀਅਨਸ ਟਰਾਫ਼ੀ ਦੇ ਇਤਿਹਾਸ ’ਚ ਭਾਰਤ ਤੇ ਪਾਕਿਸਤਾਨ ਦੇ ਕਈ ਰਿਕਾਰਡ, ਜਾਣੋ ਕੌਣ ਕਿਸ ’ਤੇ ਭਾਰੀ

By : PARKASH

Published : Feb 22, 2025, 12:22 pm IST
Updated : Feb 22, 2025, 12:23 pm IST
SHARE ARTICLE
Many records of India and Pakistan in the history of Champions Trophy, know who is stronger than whom
Many records of India and Pakistan in the history of Champions Trophy, know who is stronger than whom

IND vs PAK: ਪਿਛਲੀ ਹਾਰ ਦਾ ਬਦਲਾ ਲੈਣ ਲਈ ਅੱਜ ਪਾਕਿਸਤਾਨ ਨਾਲ ਦੁਬਈ ’ਚ ਭਿੜੇਗਾ ਭਾਰਤ

 

IND vs PAK: ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਦੀ ਟਰਾਫ਼ੀ ਲਈ ਵਿਸ਼ਵ ਦੀਆਂ ਚੋਟੀ ਦੀਆਂ 8 ਵਨਡੇ ਟੀਮਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ ਹੈ। 2017 ਤੋਂ ਬਾਅਦ ਪਹਿਲੀ ਵਾਰ ਇਸ ਮੈਗਾ ਈਵੈਂਟ ਦਾ ਆਯੋਜਨ ਪਾਕਿਸਤਾਨ ਅਤੇ ਯੂ.ਏ.ਈ. ਵਿਚ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਟੂਰਨਾਮੈਂਟ ਦੇ ਸਭ ਤੋਂ ਵੱਡੇ ਮੈਚ, ਭਾਰਤ-ਪਾਕਿਸਤਾਨ ਦੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸ਼ਾਨਦਾਰ ਮੈਚ ਤੋਂ ਪਹਿਲਾਂ ਅਸੀਂ ਤੁਹਾਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਸ ਟਰਾਫ਼ੀ ਦੇ ਹੈੱਡ ਟੂ ਹੈੱਡ ਰਿਕਾਰਡ ਬਾਰੇ ਦੱਸਣ ਜਾ ਰਹੇ ਹਾਂ।

ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿਚ ਭਾਰਤ ਵਿਰੁਧ ਪਾਕਿਸਤਾਨ ਦਾ ਪਲੜਾ ਭਾਰੀ ਰਿਹਾ ਹੈ। ਹੁਣ ਤਕ ਭਾਰਤ ਅਤੇ ਪਾਕਿਸਤਾਨ ਚੈਂਪੀਅਨਜ਼ ਟਰਾਫ਼ੀ ਵਿਚ 5 ਵਾਰ ਇਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਇਸ ਦੌਰਾਨ ਪਾਕਿਸਤਾਨ ਨੇ 3 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤ ਨੇ 2 ਮੈਚ ਜਿੱਤੇ ਹਨ। ਉਹ 2004, 2009 ਅਤੇ 2013 ਚੈਂਪੀਅਨਜ਼ ਟਰਾਫ਼ੀ ’ਚ ਇਕ-ਦੂਜੇ ਨਾਲ ਇਕ ਵਾਰ ਅਤੇ ਚੈਂਪੀਅਨਜ਼ ਟਰਾਫ਼ੀ 2017 ਵਿਚ ਦੋ ਵਾਰ ਇਕ-ਦੂਜੇ ਨਾਲ ਭਿੜੇ ਸਨ।

ਚੈਂਪੀਅਨਸ ਟਰਾਫ਼ੀ 2017 ਦੇ ਫ਼ਾਈਨਲ ਵਿਚ ਪਾਕਿਸਤਾਨ ਤੋਂ ਹਾਰ ਗਿਆ ਸੀ ਭਾਰਤ 
ਚੈਂਪੀਅਨਸ ਟਰਾਫ਼ੀ ’ਚ ਆਖ਼ਰੀ ਵਾਰ ਦੋਵੇਂ ਟੀਮਾਂ 2017 ਦੇ ਟੂਰਨਾਮੈਂਟ ਦੇ ਫ਼ਾਈਨਲ ਮੈਚ ’ਚ ਆਹਮੋ-ਸਾਹਮਣੇ ਹੋਈਆਂ ਸਨ। ਲੰਡਨ ਦੇ ਓਵਲ ਸਟੇਡੀਅਮ ’ਚ ਖੇਡੇ ਗਏ ਇਸ ਖਿਤਾਬੀ ਮੁਕਾਬਲੇ ’ਚ ਭਾਰਤੀ ਟੀਮ ਨੂੰ 180 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਟੀਮ ਇੰਡੀਆ ਦਾ ਲਗਾਤਾਰ ਦੂਜੀ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਸੀ। ਇਸ ਮੈਚ ’ਚ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਪਾਕਿਸਤਾਨ ਦੇ ਗੇਂਦਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਈ।

ਚੈਂਪੀਅਨਸ ਟਰਾਫ਼ੀ 2025 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੇਗਾ ਮੈਚ ਐਤਵਾਰ, 23 ਫ਼ਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਇਤਿਹਾਸ ਵਿਚ ਇਹ ਉਨ੍ਹਾਂ ਦਾ ਛੇਵਾਂ ਮੈਚ ਹੋਵੇਗਾ। ਭਾਰਤੀ ਟੀਮ 2017 ਦੇ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੈਚ ਦੀ ਉਮੀਦ ਹੈ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement