ਹਸੀਨ ਜਹਾਂ ਦਾ ਬੈਂਕ ਸਟੇਟਮੈਂਟ ਹੋਇਆ ਵਾਇਰਲ, ਜਾਣੋਂ ਕਿੰਨਾ ਸੀ ਖ਼ਰਚਾ
Published : Mar 22, 2018, 6:27 pm IST
Updated : Mar 22, 2018, 6:27 pm IST
SHARE ARTICLE
hasin jahans
hasin jahans

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜ਼ਿੰਦਗੀ 'ਚ ਤੁਫਾਨ ਥਮਣ ਦਾ ਨਾਂ ਹੀ ਨਹੀਂ ਲੈ ਰਿਹਾ। ਦੋਵਾਂ ਵਿਚਾਲੇ ਵਿਵਾਦ...

ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜ਼ਿੰਦਗੀ 'ਚ ਤੁਫਾਨ ਥਮਣ ਦਾ ਨਾਂ ਹੀ ਨਹੀਂ ਲੈ ਰਿਹਾ। ਦੋਵਾਂ ਵਿਚਾਲੇ ਵਿਵਾਦ ਇਨ੍ਹਾਂ ਵੱਧ ਗਿਆ ਹੈ ਕਿ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਹਾਲ ਹੀ 'ਚ ਹਸੀਨ ਵਲੋਂ ਖਾਤਾ ਬਲੋਕ ਕਰਨ ਦੇ ਦੋਸ਼ਾਂ 'ਚ ਆਪਣਾ ਪੱਖ ਰਖਦੇ ਹੋਏ ਸ਼ਮੀ ਨੇ ਕਿਹਾ ਕਿ ਉਸ ਦੀ ਪਤਨੀ ਨੇ ਹਾਲ ਹੀ 'ਚ ਇਕ ਲੱਖ ਰੁਪਏ ਬੈਂਕ ਖਾਤੇ 'ਚੋਂ ਕਢਵਾਏ ਹਨ। ਮੀਡੀਆ ਰਿਪੋਰਟ ਮੁਤਾਬਕ ਹਸੀਨ ਜਹਾਂ ਆਪਣੇ ਪਤੀ ਸ਼ਮੀ ਦਾ ਡੈਬਿਟ ਕਾਰਡ ਹੀ ਇਸਤੇਮਾਲ ਕਰ ਰਹੀ ਸੀ। ਹਾਲਾਂਕਿ ਸ਼ਮੀ ਨੇ ਆਪਣੇ ਬੈਂਕ ਅਕਾਊਂਟ 'ਚੋਂ ਲੈਣ ਦੇਣ ਨੂੰ ਲੈ ਕੇ ਰੋਕ ਲਗਾ ਦਿੱਤੀ।ਪਰੇਸ਼ਾਨ ਹੋਕੇ ਹਸੀਨ ਨੇ ਸ਼ਮੀ 'ਤੇ ਦੋਸ਼ ਲਗਾਇਆ ਕਿ ਸ਼ਮੀ ਨੇ ਬੇਟੀ ਅਤੇ ਘਰ ਖਰਚ ਦੇ ਪੈਸਿਆਂ 'ਤੇ ਵੀ ਰੋਕ ਲਗਾ ਦਿੱਤੀ ਹੈ।

hasin jahanshasin jahans

 ਅਗਲੇ ਦਿਨ ਸ਼ਮੀ ਨੇ ਖੁਲਾਸਾ ਕੀਤਾ ਕਿ ਹਸੀਨ ਜਹਾਂ ਇਕ-ਇਕ ਲੱਖ ਰਪਏ ਦੇ ਚੈਕ ਲੈ ਕੇ ਬੈਂਕ ਗਈ ਸੀ ਅਤੇ ਉਸ ਨੇ ਇਕ ਲੱਖ ਰਪਏ ਬੈਂਕ 'ਚੋਂ ਕਢਵਾਏ ਹਨ। ਇਸ ਦੌਰਾਨ ਸ਼ਮੀ ਦੀ ਬੈਂਕ ਅਕਾਊਂਟ ਤੋਂ ਸਾਫ ਹੋ ਗਿਆ ਕਿ ਇਕ ਚੈਕ ਜਿਸਦਾ ਨੰਬਰ 303718 ਹੈ, ਹਸੀਨ ਦੇ ਅਕਾਊਂਟ 'ਚ ਕ੍ਰੈਡਿਟ ਹੋ ਗਿਆ ਹੈ। ਜਦਕਿ ਦੂਜਾ ਚੈਕ ਇਸ ਲਈ ਰੋਕ ਦਿੱਤਾ ਗਿਆ ਕਿ ਸ਼ਮੀ ਮੁਤਾਬਕ ਇਕ ਲੱਖ ਮਹੀਨਾ ਬਹੁਤ ਹੁੰਦਾ ਹੈ। ਇਸ ਤੋਂ ਪਹਿਲਾਂ ਸ਼ਮੀ ਨੇ ਹਸੀਨ ਜਹਾਂ 'ਤੇ ਆਪਣੀ ਬੇਟੀ ਦੇ ਬੀਮੇ 'ਚ ਘਪਲਾ ਕਰਨ ਦਾ ਦੋਸ਼ ਵੀ ਲਗਾਇਆ ਸੀ। ਹਸੀਨ ਨੇ ਉਨ੍ਹਾਂ ਤੋਂ ਬੇਟੀ ਦਾ ਬੀਮਾ ਕਰਾਉਣ ਲਈ ਪੈਸੇ ਮੰਗੇ ਸਨ। ਉਸ ਰਕਮ ਵਿਚੋਂ ਹਸੀਨ ਜਹਾਂ ਨੇ ਕੁਝ ਪੈਸਿਆਂ ਦਾ ਬੀਮਾ ਬੇਟੀ ਦੇ ਨਾਮ ਉੱਤੇ ਕਰਾਇਆ ਅਤੇ ਬਾਕੀ ਦੇ ਪੈਸੇ ਦਾ ਖੁਦ ਦਾ ਬੀਮਾ ਕਰਾ ਲਿਆ।

hasin jahanshasin jahansਸ਼ਮੀ ਨੇ ਕਿਹਾ ਸੀ, ''ਜਦੋਂ ਮੈਂ ਇਕ ਵਿਦੇਸ਼ ਦੌਰੇ ਲਈ ਗਿਆ ਸੀ ਤਾਂ ਹਸੀਨ ਜਹਾਂ ਨੇ ਮੈਨੂੰ ਫੋਨ ਕੀਤਾ ਸੀ। ਉਸਨੇ ਮੈਨੂੰ ਫੋਨ ਉੱਤੇ ਕਿਹਾ ਸੀ ਕਿ ਬੇਟੀ ਲਈ 15 ਲੱਖ ਰੁਪਏ ਦਾ ਬੀਮਾ ਕਰਾਉਣਾ ਹੈ। ਉਸਦੀ ਗੱਲ ਸੁਣ ਕੇ ਮੈਂ ਕਹਿ ਦਿੱਤਾ ਸੀ ਕਿ ਠੀਕ ਹੈ, ਮੈਂ ਤੈਨੂੰ ਪੈਸੇ ਦੇ ਦੇਵਾਂਗੇ, ਤੂੰ ਬੀਮਾ ਕਰਾ ਲੈਣਾ।ਸ਼ਮੀ ਨੇ ਕਿਹਾ, ''ਵਿਦੇਸ਼ ਦੌਰੇ ਦੇ ਬਾਅਦ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਂ ਬੀਮੇ ਦੇ ਕਾਗਜ ਵੇਖਿਆ। ਬੀਮੇ ਦੇ ਕਾਗਜ ਵੇਖ ਕੇ ਮੇਰੇ ਹੋਸ਼ ਉੱਡ ਗਏ ਸਨ। ਹਸੀਨ ਜਹਾਂ ਨੇ ਸਾਡੀ ਬੇਟੀ ਦੇ ਨਾਮ ਸਿਰਫ 5 ਲੱਖ ਰੁਪਏ ਦਾ ਬੀਮਾ ਕਰਾਇਆ ਸੀ, ਜਦੋਂ ਕਿ ਹੋਰ 10 ਲੱਖ ਦਾ ਬੀਮਾ ਉਸਨੇ ਖੁਦ ਦੇ ਨਾਮ ਕਰਾ ਰੱਖਿਆ ਸੀ। ਸ਼ਮੀ ਨੇ ਇਹ ਵੀ ਕਿਹਾ ਸੀ ਕਿ ਹਸੀਨ ਉੱਤੇ ਮੈਂ ਇਕ ਸਾਲ ਵਿਚ ਡੇਢ ਕਰੋੜ ਖਰਚ ਕੀਤੇ ਹਨ। ਉਹ ਮੇਰੇ ਕਾਰਡ ਤੋਂ ਸ਼ਾਪਿੰਗ ਕਰਦੀ ਸੀ। ਮੈਂ ਹਮੇਸ਼ਾ ਪਰਿਵਾਰ ਦੀਆਂ ਜਿੰਮੇਦਾਰੀਆਂ ਨਿਭਾਈਆਂ ਹਨ ਅਤੇ ਜੇਕਰ ਮੈਂ ਮਲਜ਼ਮ ਸਾਬਤ ਹੋਇਆ ਤਾਂ ਮੈਨੂੰ ਫ਼ਾਂਸੀ ਉੱਤੇ ਲਟਕਾ ਦੇਣਾ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement