IPL 17 : ਮੈਚ ਲਈ ਧੋਨੀ ਤੋਂ ਦੁਗਣੀ ਫੀਸ ਲੈਂਦੇ ਹਨ ਕੋਹਲੀ, ਕਰੋੜਾਂ ਦਾ ਹੈ ਅੰਤਰ
Published : Mar 22, 2024, 12:50 pm IST
Updated : Mar 22, 2024, 12:53 pm IST
SHARE ARTICLE
Kohli Dhoni Match fees IPL 17 news in punjabi
Kohli Dhoni Match fees IPL 17 news in punjabi

IPL 17 : ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1030 ਕਰੋੜ ਰੁਪਏ ਹੈ

Kohli Dhoni Match fees IPL 17 news in punjabi : IPL ਦਾ ਨਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰ ਬੈਂਗਲੁਰੂ ਵਿਚਾਲੇ ਖੇਡਿਆ ਜਾਣਾ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ CSK ਦੇ ਸਾਬਕਾ ਕਪਤਾਨ ਧੋਨੀ ਅਤੇ RCB ਕਪਤਾਨ ਦੀ ਬ੍ਰਾਂਡ ਐਂਡੋਰਸਮੈਂਟ ਫੀਸ ਕਿੰਨੀ ਹੈ।

ਇਹ ਵੀ ਪੜ੍ਹੋ: Punjab News: ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਗੁਰਪ੍ਰੀਤ ਸਿੰਘ ਰਿਹਾਈ ਉਪਰੰਤ ਪਰਤਿਆ ਵਾਪਸ

ਧੋਨੀ ਨੂੰ IPL 2023 ਸੀਜ਼ਨ 'ਚ ਖੇਡਣ ਲਈ 12 ਕਰੋੜ ਰੁਪਏ ਮਿਲੇ ਸਨ। ਮਤਲਬ ਉਸ ਨੂੰ ਇੱਕ ਮੈਚ ਖੇਡਣ ਦੇ 85.87 ਲੱਖ ਰੁਪਏ ਮਿਲਦੇ ਹਨ। ਦੱਸ ਦੇਈਏ ਕਿ IPL 2023 ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਰੋਹਿਤ ਸ਼ਰਮਾ ਹਨ, ਜਿਨ੍ਹਾਂ ਦੀ ਤਨਖਾਹ 16 ਕਰੋੜ ਰੁਪਏ ਹੈ। 2008 ਤੋਂ 2023 ਤੱਕ, ਧੋਨੀ ਨੇ ਚੇਨਈ ਸੁਪਰ ਕਿੰਗਜ਼ ਅਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਖੇਡਿਆ ਹੈ।

ਇਹ ਵੀ ਪੜ੍ਹੋ: Ludhiana News: ਅਲਟਰਾਸਾਊਂਡ ਸੈਂਟਰਾਂ 'ਤੇ ਵੱਡੀ ਕਾਰਵਾਈ, 3 ਅਲਟਰਾਸਾਊਂਡ ਸੈਂਟਰਾਂ ਦੇ ਲਾਇਸੈਂਸ ਕੀਤੇ ਮੁਅੱਤਲ

ਇਸ ਦੌਰਾਨ ਉਸ ਨੇ IPL ਰਾਹੀਂ 176 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਧੋਨੀ ਬ੍ਰਾਂਡ ਐਂਡੋਰਸਮੈਂਟ ਲਈ 4-6 ਕਰੋੜ ਰੁਪਏ ਲੈਂਦੇ ਹਨ। ਉਹ ਇਸ਼ਤਿਹਾਰਾਂ ਦੀ ਸ਼ੂਟਿੰਗ ਰਾਹੀਂ 30-50 ਕਰੋੜ ਰੁਪਏ ਸਾਲਾਨਾ ਕਮਾ ਲੈਂਦੇ ਹਨ। ਇਸ ਤੋਂ ਇਲਾਵਾ ਇੰਸਟਾਗ੍ਰਾਮ ਦੇ ਜ਼ਰੀਏ ਇਕ ਇਸ਼ਤਿਹਾਰ ਨੂੰ ਪ੍ਰਮੋਟ ਕਰਨ ਲਈ, ਉਹ ਪ੍ਰਤੀ ਪੋਸਟ 1.5-2 ਕਰੋੜ ਰੁਪਏ ਲੈਂਦੇ ਹਨ। ਧੋਨੀ ਨੇ 30 ਬ੍ਰਾਂਡਾਂ ਦਾ ਸਮਰਥਨ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਕੋਹਲੀ ਬ੍ਰਾਂਡ ਐਂਡੋਰਸਮੈਂਟ ਲਈ 7.50 ਕਰੋੜ ਤੋਂ 10 ਕਰੋੜ ਰੁਪਏ ਦੀ ਵੱਡੀ ਰਕਮ ਵਸੂਲਦੇ ਹਨ।
ਕੋਹਲੀ ਦੇ ਬ੍ਰਾਂਡ ਐਂਡੋਰਸਮੈਂਟਸ 18 ਤੋਂ ਵੱਧ ਹਨ ਜਿਨ੍ਹਾਂ ਵਿੱਚ ਵੀਵੋ, ਮੰਤਰਾ, ਬਲੂ ਸਟਾਰ, ਵੋਲਿਨੀ, ਲਕਸੋਰ, ਐਚਐਸਬੀਸੀ, ਓਬਰ, ਐਮਆਰਐਫ, ਟਿਸੋਟ, ਸਿੰਥੋਲ ਸ਼ਾਮਲ ਹਨ ਅਤੇ ਉਸ ਨੂੰ ਪ੍ਰਤੀ ਵਿਗਿਆਪਨ ਸ਼ੂਟ 7.50 ਤੋਂ 10 ਕਰੋੜ ਰੁਪਏ ਮਿਲਦੇ ਹਨ।

 ਬ੍ਰਾਂਡ ਐਂਡੋਰਸਮੈਂਟਸ ਤੋਂ ਵਿਰਾਟ ਨੂੰ ਕੁੱਲ 175 ਕਰੋੜ ਰੁਪਏ ਮਿਲਦੇ ਹਨ। ਉਹ ਸੋਸ਼ਲ ਮੀਡੀਆ ਤੋਂ 8.9 ਕਰੋੜ ਅਤੇ 2.5 ਕਰੋੜ ਰੁਪਏ ਚਾਰਜ ਕਰਦੇ ਹਨ। ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1030 ਕਰੋੜ ਰੁਪਏ ਹੈ। ਦੋਵਾਂ 'ਚ ਇੰਨਾ ਫਰਕ ਹੈ ਜੇਕਰ ਧੋਨੀ ਅਤੇ ਵਿਰਾਟ ਦੀ ਬ੍ਰਾਂਡ ਐਂਡੋਰਸਮੈਂਟ ਫੀਸ 'ਚ ਫਰਕ ਦੀ ਗੱਲ ਕਰੀਏ ਤਾਂ ਦੋਵਾਂ 'ਚ 4 ਕਰੋੜ ਰੁਪਏ ਦਾ ਫਰਕ ਹੈ। ਕੋਹਲੀ ਧੋਨੀ ਤੋਂ ਜ਼ਿਆਦਾ ਫੀਸ ਲੈਂਦੇ ਹਨ

(For more news apart from 'Kohli Dhoni Match fees IPL 17 news in punjabi' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement