Ludhiana News: ਅਲਟਰਾਸਾਊਂਡ ਸੈਂਟਰਾਂ 'ਤੇ ਵੱਡੀ ਕਾਰਵਾਈ, 3 ਅਲਟਰਾਸਾਊਂਡ ਸੈਂਟਰਾਂ ਦੇ ਲਾਇਸੈਂਸ ਕੀਤੇ ਮੁਅੱਤਲ
Published : Mar 22, 2024, 11:18 am IST
Updated : Mar 22, 2024, 11:32 am IST
SHARE ARTICLE
3 Licensed suspension of ultrasound centers Ludhiana News in punjabi
3 Licensed suspension of ultrasound centers Ludhiana News in punjabi

Ludhiana News: ਜਗਰਾਓਂ ਅਤੇ ਮਾਛੀਵਾੜਾ ਦੇ 2 ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਮਸ਼ੀਨਾਂ ਸੀਲ

3 Licensed suspension of ultrasound centers Ludhiana News in punjabi : ਲੁਧਿਆਣਾ 'ਚ ਅਲਟਰਾਸਾਊਂਡ ਸੈਂਟਰਾਂ 'ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਲੁਧਿਆਣਾ 'ਚ ਜਗਰਾਓਂ, ਰਾਏਕੋਟ ਅਤੇ ਮਾਛੀਵਾੜਾ ਦੇ 3 ਅਲਟਰਾਸਾਊਂਡ ਸੈਂਟਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ, ਜਦਕਿ ਜਗਰਾਓਂ ਅਤੇ ਮਾਛੀਵਾੜਾ ਦੇ 2 ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਥੇ ਪਾਈਆਂ ਗਈਆਂ ਬੇਨਿਯਮੀਆਂ 'ਤੇ ਜਵਾਬ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ: DIG Inderbir News: ਡਰੱਗਜ਼ ਅਤੇ ਭ੍ਰਿਸ਼ਟਾਚਾਰ ਮਾਮਲਾ: ਡੀਆਈਜੀ ਇੰਦਰਬੀਰ ਦੀਆਂ ਵਧੀਆਂ ਮੁਸ਼ਕਲਾਂ, ਸਹਿ ਦੋਸ਼ੀ ਬਣਾਇਆ ਸਰਕਾਰੀ ਗਵਾ

ਜਿਨ੍ਹਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਜਵਾਬ ਦੇਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਜਾਂਚ 'ਚ ਖਾਮੀਆਂ ਪਾਏ ਜਾਣ 'ਤੇ ਇਹ ਕਾਰਵਾਈ ਕੀਤੀ ਹੈ। ਸਿਵਲ ਸਰਜਨ ਨੇ ਹਠੂਰ ਦੇ ਐਸਐਮਓ ਡਾ.ਵਰੁਣ ਸੱਗੜ ਅਤੇ ਸਾਹਨੇਵਾਲ ਦੇ ਐਸਐਮਓ ਡਾ. ਰਮੇਸ਼ ਦੀ ਅਗਵਾਈ ਹੇਠ ਦੋ ਟੀਮਾਂ ਬਣਾਈਆਂ ਸਨ। ਇਨ੍ਹਾਂ ਟੀਮਾਂ ਨੇ 18 ਅਤੇ 19 ਮਾਰਚ ਨੂੰ ਦੋ ਦਿਨਾਂ ਵਿੱਚ ਸਮਰਾਲਾ, ਮਾਛੀਵਾੜਾ, ਜਗਰਾਉਂ ਅਤੇ ਰਾਏਕੋਟ ਖੇਤਰਾਂ ਵਿੱਚ 15 ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ: Bihar Bridge collapsed News: ਬਿਹਾਰ 'ਚ ਵੱਡਾ ਹਾਦਸਾ, ਨਿਰਮਾਣ ਅਧੀਨ ਪੁਲ ਡਿੱਗਿਆ, ਇਕ ਮਜ਼ਦੂਰ ਦੀ ਹੋਈ ਮੌਤ

ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਛੀਵਾੜਾ ਦੇ ਇੱਕ ਅਲਟਰਾਸਾਊਂਡ ਸੈਂਟਰ ਵਿੱਚ ਰਜਿਸਟਰਡ ਡਾਕਟਰ ਕਰੀਬ ਇੱਕ ਮਹੀਨੇ ਤੋਂ ਫ਼ਰਾਰ ਸੀ ਪਰ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਗਿਆ। ਸੈਂਟਰ ਦੀ ਚਾਬੀ ਵੀ ਉੱਥੋਂ ਦੇ ਸਟਾਫ਼ ਕੋਲ ਸੀ। ਜਗਰਾਓਂ ਕੇਂਦਰ ਵਿੱਚ ਪਾਇਆ ਗਿਆ ਕਿ ਈਕੋਕਾਰਡੀਓਗ੍ਰਾਫੀ ਲਈ ਰਜਿਸਟਰਡ ਹੋਏ ਡਾਕਟਰ ਨੇ ਅਲਟਰਾਸਾਊਂਡ ਸਕੈਨਿੰਗ ਵੀ ਕੀਤੀ ਅਤੇ ਮਰੀਜ਼ ਦਾ ਰਿਕਾਰਡ ਵੀ ਓਪੀਡੀ ਰਜਿਸਟਰ ਵਿੱਚ ਦਰਜ ਨਹੀਂ ਸੀ।

 

ਇਹ ਵੀ ਪੜ੍ਹੋ: Canada News: ਪ੍ਰਵਾਸੀਆਂ ਨੂੰ ਕੈਨੇਡਾ ਦੇਣ ਜਾ ਰਿਹਾ ਇਕ ਹੋਰ ਝਟਕਾ, ਅਸਥਾਈ ਨਿਵਾਸੀਆਂ ਦੀ ਗਿਣਤੀ ਕਰੇਗਾ ਸੀਮਤ  

ਰਾਏਕੋਟ ਦੇ ਸਕੈਨਿੰਗ ਸੈਂਟਰ ਵਿੱਚ PC/PNDT ਦੇ ਰਿਕਾਰਡ ਨੂੰ ਸੰਭਾਲਿਆ ਨਹੀਂ ਗਿਆ ਸੀ। ਮਰੀਜ਼ਾਂ ਦੇ ਫਾਰਮ ਐੱਫ 'ਤੇ ਕੋਈ ਨਿਸ਼ਾਨ ਜਾਂ ਮੋਹਰ ਨਹੀਂ ਸੀ। ਟੀਮ ਵਲੋਂ ਸੌਂਪੀ ਗਈ ਰਿਪੋਰਟ ਤੋਂ ਬਾਅਦ ਸਿਵਲ ਸਰਜਨ ਨੇ ਵੀਰਵਾਰ ਨੂੰ ਤਿੰਨੋਂ ਸੈਂਟਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਅਤੇ ਸਬੰਧਤ ਐਸਐਮਓ ਨੂੰ ਮਸ਼ੀਨਾਂ ਸੀਲ ਕਰਨ ਦੇ ਨਿਰਦੇਸ਼ ਦਿੱਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੈਕਿੰਗ ਦੌਰਾਨ ਮਾਛੀਵਾੜਾ ਦੇ ਇੱਕ ਕੇਂਦਰ ਵਿੱਚ ਦੋ ਮਰੀਜ਼ਾਂ ਦੇ ਫਾਰਮ ਐਫ ਭਰ ਕੇ ਰੱਦ ਕੀਤੇ ਗਏ। ਇਸ ਤੋਂ ਇਲਾਵਾ ਜਗਰਾਉਂ ਦੇ ਇੱਕ ਸੈਂਟਰ ਵਿੱਚ ਈਕੋਕਾਰਡੀਓਗ੍ਰਾਫੀ ਲਈ ਰਜਿਸਟਰਡ ਡਾਕਟਰ ਵੱਲੋਂ ਮਰੀਜ਼ ਦੀ ਅਲਟਰਾਸਾਊਂਡ ਸਕੈਨਿੰਗ ਕੀਤੀ ਗਈ, ਜਿਸ ਲਈ ਇਨ੍ਹਾਂ ਦੋਵਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਚੈਕਿੰਗ ਦਾ ਮਕਸਦ ਪੀ.ਐਨ.ਡੀ.ਟੀ. ਦੀ ਪੂਰਨ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਜਿਨ੍ਹਾਂ ਕੇਂਦਰਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਹ ਚੈਕਿੰਗ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

(For more news apart from 'The number of temporary residents will be limited in canada ' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement