
George Foreman Death News: ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਖੇਡੇ, ਇਨ੍ਹਾਂ ਵਿੱਚੋਂ 76 ਜਿੱਤੇ
George Foreman Death News in punjabi : ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਹ 76 ਸਾਲ ਦੇ ਸਨ। ਬਿਆਨ ਵਿੱਚ ਲਿਖਿਆ ਹੈ-ਸਾਡਾ ਦਿਲ ਟੁੱਟ ਗਿਆ ਹੈ। ਅਸੀਂ ਡੂੰਘੇ ਦੁੱਖ ਨਾਲ ਕਹਿ ਰਹੇ ਹਾਂ ਕਿ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦਾ ਦਿਹਾਂਤ ਹੋ ਗਿਆ ਹੈ। ਉਹ 21 ਮਾਰਚ 2025 ਨੂੰ ਸਾਨੂੰ ਅਲਵਿਦਾ ਕਹਿ ਗਏ।
ਫੋਰਮੈਨ ਉਨ੍ਹਾਂ ਮੁੱਕੇਬਾਜ਼ਾਂ ਵਿੱਚੋਂ ਸਨ ਜੋ ਨਿਡਰ ਅਤੇ ਸਪਸ਼ਟ ਬੋਲਦੇ ਸਨ। ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਖੇਡੇ। ਇਨ੍ਹਾਂ ਵਿੱਚੋਂ 76 ਜਿੱਤੇ। ਇਨ੍ਹਾਂ ਵਿੱਚੋਂ ਉਸ ਨੇ 68 ਮੈਚ ਨਾਕਆਊਟ ਰਾਹੀਂ ਜਿੱਤੇ। ਉਹ ਸਿਰਫ਼ ਪੰਜ ਮੈਚ ਹਾਰੇ ਹਨ।
ਫੋਰਮੈਨ ਨੇ 1968 ਦੇ ਮੈਕਸੀਕੋ ਓਲੰਪਿਕ ਵਿਚ ਹੈਵੀਵੇਟ ਡਿਵੀਜ਼ਨ ਵਿਚ ਸੋਨ ਤਗਮਾ ਵੀ ਜਿੱਤਿਆ। ਫੋਰਮੈਨ ਨੇ 1973 ਵਿਚ ਉਸ ਸਮੇਂ ਦੇ ਅਜੇਤੂ ਮੁੱਕੇਬਾਜ਼ ਜੋਅ ਫਰੇਜ਼ੀਅਰ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਜਿੱਤਿਆ।