IPL ਦੀ ਸ਼ਾਨਦਾਰ ਸ਼ੁਰੂਆਤ, ਉਦਘਾਟਨੀ ਮੈਚ ’ਚ RCB ਨੇ KKR ਨੂੰ 7 ਵਿਕਟਾਂ ਨਾਲ ਹਰਾਇਆ 
Published : Mar 22, 2025, 11:02 pm IST
Updated : Mar 22, 2025, 11:02 pm IST
SHARE ARTICLE
RCB vs KKR
RCB vs KKR

ਕੋਹਲੀ ਤੇ ਸਾਲਟ ਦੀਆਂ ਧਮਾਕੇਦਾਰ ਪਾਰੀਆਂ ਬਦੌਲਤ RCB ਨੇ ਪਹਿਲੇ ਮੈਚ ’ਚ ਹੀ ਕੀਤੀ ਦਮਦਾਰ ਸ਼ੁਰੂਆਤ

ਕੋਲਕਾਤਾ : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈ.ਪੀ.ਐਲ. 2025 ਦੇ ਪਹਿਲੇ ਮੈਚ ’ਚ ਸਨਿਚਰਵਾਰ  ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿਤਾ।

ਕੋਹਲੀ (ਨਾਬਾਦ 59, 36ਬੀ, 4×4, 3×6) ਅਤੇ ਸਾਲਟ (56, 31 ਬੀ, 9×4, 2×6) ਨੇ ਸ਼ੁਰੂਆਤੀ ਵਿਕਟ ਲਈ ਸਿਰਫ 8.3 ਓਵਰਾਂ ’ਚ 95 ਦੌੜਾਂ ਜੋੜੀਆਂ ਜਿਸ ਨਾਲ RCB ਨੇ KKR ਦੇ 174/8 ਦੇ ਟੀਚੇ ਨੂੰ ਸਿਰਫ 16.2 ਓਵਰਾਂ ’ਚ ਹਾਸਲ ਕਰ ਲਿਆ। ਉਨ੍ਹਾਂ ਨੇ ਤਿੰਨ ਵਿਕਟਾਂ ’ਤੇ  177 ਦੌੜਾਂ ਬਣਾਈਆਂ। 

ਇਸ ਤੋਂ ਪਹਿਲਾਂ ਕਪਤਾਨ ਅਜਿੰਕਿਆ ਰਹਾਣੇ ਨੇ ਸ਼ਾਨਦਾਰ 56 ਦੌੜਾਂ ਬਣਾਈਆਂ ਅਤੇ ਸੁਨੀਲ ਨਰਾਇਣ (44, 26 ਬੀ) ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਖੱਬੇ ਹੱਥ ਦੇ ਸਪਿਨਰ ਕਰੁਣਾਲ ਪਾਂਡਿਆ (29 ਦੌੜਾਂ ’ਤੇ  3 ਵਿਕਟਾਂ) ਦੀ ਅਗਵਾਈ ’ਚ RCB ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਦੋ ਵਿਕਟਾਂ ਮਿਲੀਆਂ। 

ਸੰਖੇਪ ਸਕੋਰ: ਕੋਲਕਾਤਾ ਨਾਈਟ ਰਾਈਡਰਜ਼: 20 ਓਵਰਾਂ ’ਚ 174/8 (ਅਜਿੰਕਿਆ ਰਹਾਣੇ 56, ਸੁਨੀਲ ਨਰਾਇਣ 44, ਅੰਗਕ੍ਰਿਸ਼ ਰਘੂਵੰਸ਼ੀ 30; ਕਰੁਣਾਲ ਪਾਂਡਿਆ 3/29) ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 16.2 ਓਵਰਾਂ ’ਚ 177/3 (ਫਿਲ ਸਾਲਟ 56, ਵਿਰਾਟ ਕੋਹਲੀ ਨਾਬਾਦ 59, ਰਜਤ ਪਾਟੀਦਾਰ 34) 7 ਵਿਕਟਾਂ ਨਾਲ ਹਾਰ ਗਏ। 

Tags: ipl, rcb, kkr

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement