ਗੁਕੇਸ਼ ਨੇ ਜਿੱਤਿਆ ਕੈਂਡੀਡੇਟਸ ਟੂਰਨਾਮੈਂਟ, ਵਿਸ਼ਵ ਖਿਤਾਬ ਨੂੰ ਚੁਨੌਤੀ ਦੇਣ ਵਾਲਾ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣਿਆ
Published : Apr 22, 2024, 2:27 pm IST
Updated : Apr 22, 2024, 2:27 pm IST
SHARE ARTICLE
D Gukesh
D Gukesh

40 ਸਾਲ ਪੁਰਾਣਾ ਗੈਰੀ ਕਾਸਪਾਰੋਵ ਦਾ ਰੀਕਾਰਡ ਵੀ ਤੋੜਿਆ

ਟੋਰਾਂਟੋ: 17 ਸਾਲ ਦੇ ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਇਸ ਦੇ ਨਾਲ ਹੀ ਉਹ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਨੂੰ ਚੁਨੌਤੀ ਦੇਣ ਵਾਲਾ ਸੱਭ ਤੋਂ ਘੱਟ ਉਮਰ ਦਾ ਮੁਕਾਬਲੇਬਾਜ਼ ਵੀ ਬਣ ਗਿਆ ਹੈ। ਉਸ ਨੇ 40 ਸਾਲ ਪੁਰਾਣਾ ਗੈਰੀ ਕਾਸਪਾਰੋਵ ਦਾ ਰੀਕਾਰਡ ਤੋੜਿਆ। 

ਗੁਕੇਸ਼ ਨੇ 14ਵੇਂ ਅਤੇ ਆਖ਼ਰੀ ਗੇੜ ’ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਉਸ ਨੇ ਟੂਰਨਾਮੈਂਟ ’ਚ 14 ’ਚੋਂ 9 ਅੰਕ ਪ੍ਰਾਪਤ ਕੀਤੇ। ਉਹ ਸਾਲ ਦੇ ਅਖ਼ੀਰ ’ਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਚੁਨੌਤੀ ਦੇਵੇਗਾ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਾਰੋਵ ਦਾ ਰੀਕਾਰਡ ਵੀ ਤੋੜ ਦਿਤਾ। ਕਾਸਪਾਰੋਵ 1984 ’ਚ 22 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਹਮਵਤਨ ਅਨਾਤੋਲੀ ਕਾਰਪੋਵ ਨੂੰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਚੁਨੌਤੀ ਦਿਤੀ ਸੀ। 

ਇਸ ਜਿੱਤ ਤੋਂ ਬਾਅਦ ਗੁਕੇਸ਼ ਨੇ ਕਿਹਾ, ‘‘ਮੈਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਂ ਫੈਬੀਆਨੋ ਕਾਰੂਆਨਾ ਅਤੇ ਇਯਾਨ ਨੇਪਾਮਾਨੀਆਚੀ ਵਿਚਾਲੇ ਮੈਚ ਵੇਖ ਰਿਹਾ ਸੀ। ਇਸ ਤੋਂ ਬਾਅਦ, ਮੈਂ ਸੈਰ ਲਈ ਗਿਆ ਜਿਸ ਨੇ ਮਦਦ ਕੀਤੀ।’’ ਗੁਕੇਸ਼ ਨੂੰ ਇਨਾਮ ਵਜੋਂ 88500 ਯੂਰੋ (78.5 ਲੱਖ ਰੁਪਏ) ਵੀ ਮਿਲੇ। ਇਸ ਟੂਰਨਾਮੈਂਟ ਦੀ ਕੁਲ ਇਨਾਮੀ ਰਕਮ 5 ਲੱਖ ਯੂਰੋ ਹੈ। 

ਉਹ ਵਿਸ਼ਵਨਾਥਨ ਆਨੰਦ ਤੋਂ ਬਾਅਦ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ 2014 ’ਚ ਇਹ ਖਿਤਾਬ ਜਿੱਤਿਆ ਸੀ। ਆਨੰਦ ਨੇ ਐਕਸ ’ਤੇ ਲਿਖਿਆ, ‘‘ਡੀ. ਗੁਕੇਸ਼ ਨੂੰ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣਨ ’ਤੇ ਵਧਾਈ। ਤੁਹਾਡੀ ਪ੍ਰਾਪਤੀ ’ਤੇ ਮਾਣ ਹੈ। ਜਿਸ ਤਰ੍ਹਾਂ ਤੁਸੀਂ ਮੁਸ਼ਕਲ ਹਾਲਾਤ ’ਚ ਖੇਡੇ, ਉਸ ਲਈ ਮੈਨੂੰ ਨਿੱਜੀ ਤੌਰ ’ਤੇ ਤੁਹਾਡੇ ’ਤੇ ਬਹੁਤ ਮਾਣ ਹੈ। ਇਸ ਪਲ ਦਾ ਅਨੰਦ ਲਓ।’’

ਗੁਕੇਸ਼ ਨੂੰ ਜਿੱਤਣ ਲਈ ਡਰਾਅ ਦੀ ਲੋੜ ਸੀ ਅਤੇ ਉਸ ਨੇ ਨਾਕਾਮੁਰਾ ਵਿਰੁਧ ਕੋਈ ਕੁਤਾਹੀ ਨਹੀਂ ਵਰਤੀ। ਦੋਹਾਂ ਦਾ ਮੁਕਾਬਲਾ 71 ਚਾਲਾਂ ਤੋਂ ਬਾਅਦ ਡਰਾਅ ’ਤੇ ਖਤਮ ਹੋਇਆ। ਦੂਜੇ ਪਾਸੇ, ਕਾਰੂਆਨਾ ਅਤੇ ਨੇਪਾਮਾਨੀਆਚੀ ਦੀ ਬਾਜ਼ੀ ਵੀ ਡਰਾਅ ਰਹੀ। ਜੇ ਦੋਹਾਂ ਵਿਚੋਂ ਕੋਈ ਵੀ ਜਿੱਤ ਜਾਂਦਾ ਤਾਂ ਟਾਈਬ੍ਰੇਕ ਹੁੰਦਾ। 

ਗੁਕੇਸ਼ ਨੇ ਕਿਹਾ, ‘‘ਉਹ 15 ਮਿੰਟ ਪੂਰੇ ਟੂਰਨਾਮੈਂਟ ਵਿਚ ਸੱਭ ਤੋਂ ਤਣਾਅਪੂਰਨ ਸਨ। ਮੈਂ ਟਿਪਣੀ ਸੁਣ ਰਿਹਾ ਸੀ ਅਤੇ ਫਿਰ ਮੈਂ ਅਪਣੇ ਟ੍ਰੇਨਰ ਨਾਲ ਸੈਰ ਕਰਨ ਲਈ ਬਾਹਰ ਗਿਆ। ਫਿਰ ਮੇਰੇ ਪਿਤਾ ਜੀ ਦੌੜਦੇ ਹੋਏ ਆਏ।’’ ਉਨ੍ਹਾਂ ਕਿਹਾ, ‘‘ਮੇਰੇ ਕੋਲ ਬਹਿਤਰੀਨ ਸਹਿਯੋਗੀ ਹਨ। ਮੈਂ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ, ਪਰ ਉਹ ਜਾਣਦੇ ਹਨ ਕਿ ਮੈਂ ਕਿੰਨਾ ਸ਼ੁਕਰਗੁਜ਼ਾਰ ਹਾਂ।’’

ਕਾਰੂਆਨਾ ਨੇਪੋਮਨੀਆਚੀ ਅਤੇ ਨਾਕਾਮੁਰਾ 8.5 ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੇ। ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦ ਸੱਤ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੇ ਅਤੇ ਉਨ੍ਹਾਂ ਨੇ ਅਜ਼ਰਬਾਈਜਾਨ ਦੇ ਨਿਜਾਤ ਅਬਾਸੋਵ ਨੂੰ ਹਰਾਇਆ। ਵਿਦਿਤ ਗੁਜਰਾਤੀ ਨੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨਾਲ ਡਰਾਅ ਕੀਤਾ ਅਤੇ ਛੇਵੇਂ ਸਥਾਨ ’ਤੇ ਰਹੇ। ਅਲੀਰੇਜ਼ਾ ਸੱਤਵੇਂ ਅਤੇ ਅਬਾਸੋਵ ਅੱਠਵੇਂ ਸਥਾਨ ’ਤੇ ਰਹੇ। 

ਗੁਕੇਸ਼ ਨੇ 12 ਸਾਲ ਦੀ ਉਮਰ ’ਚ ਗ੍ਰੈਂਡਮਾਸਟਰ ਦਾ ਖਿਤਾਬ ਜਿੱਤਿਆ ਸੀ ਅਤੇ ਸ਼ਤਰੰਜ ਦੇ ਇਤਿਹਾਸ ’ਚ ਤੀਜਾ ਸੱਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣ ਗਿਆ। ਉਸ ਨੇ ਹਾਂਗਝੂ ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਮਗਾ ਵੀ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਦੀਆਂ ਤਰੀਕਾਂ ਅਤੇ ਸਥਾਨ ਅਜੇ ਤੈਅ ਨਹੀਂ ਕੀਤੇ ਗਏ ਹਨ। ਗੁਕੇਸ਼ ਨੇ ਕਿਹਾ, ‘‘ਮੈਂ ਇਸ ਬਾਰੇ ਨਹੀਂ ਸੋਚਿਆ। ਨਤੀਜਾ ਹੁਣੇ ਆਇਆ ਹੈ ਅਤੇ ਰਣਨੀਤੀ ਵਧੀਆ ਖੇਡਣ ਦੀ ਹੋਵੇਗੀ। ਮੈਂ ਤਿਆਰੀਆਂ ’ਤੇ ਧਿਆਨ ਕੇਂਦਰਿਤ ਕਰਾਂਗਾ।’’

Tags: chess

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement