
Wisden Cricketers: 2024 ’ਚ 20 ਤੋਂ ਘੱਟ ਦੀ ਔਸਤ ਨਾਲ 200 ਵਿਕਟਾਂ ਲੈਣ ਵਾਲੇ ਪਹਿਲੇ ਟੈਸਟ ਗੇਂਦਬਾਜ਼ ਬਣੇ ਬੁਮਰਾਹ
ਮੰਧਾਨਾ ਨੇ 2024 ’ਚ ਸੱਭ ਤੋਂ ਵੱਧ 1659 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ’ਚ ਬਣਾਇਆ ਨਵਾਂ ਰਿਕਾਰਡ
Wisden Cricketers: ਸਾਰੇ ਫਾਰਮੈਟਾਂ ’ਚ ਖੇਡਣ ਵਾਲੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੰਗਲਵਾਰ ਨੂੰ ਜਾਰੀ ਕੀਤੇ ਗਏ ਵਿਜ਼ਡਨ ਕ੍ਰਿਕਟਰਜ਼ ਅਲਮੈਨੈਕ ਦੇ 2024 ਐਡੀਸ਼ਨ ’ਚ ਦੁਨੀਆਂ ਦੇ ਮੋਹਰੀ ਪੁਰਸ਼ ਕ੍ਰਿਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ESPNcricinfo ਦੀ ਇੱਕ ਰਿਪੋਰਟ ਤੋਂ ਪ੍ਰਾਪਤ ਹੋਈ ਹੈ। ਬੁਮਰਾਹ ਨੇ 2024 ਵਿੱਚ ਅਪਣੇ ਦਮਦਾਰ ਪ੍ਰਦਰਸ਼ਨ ਨਾਲ 20 ਤੋਂ ਘੱਟ ਦੀ ਔਸਤ ਨਾਲ 200 ਵਿਕਟਾਂ ਲੈਣ ਵਾਲਾ ਇਤਿਹਾਸ ਦੇ ਪਹਿਲੇ ਟੈਸਟ ਗੇਂਦਬਾਜ਼ ਬਣ ਗਏ।
ਆਸਟਰੇਲੀਆ ’ਚ ਬਾਰਡਰ-ਗਾਵਸਕਰ ਟਰਾਫ਼ੀ ਵਿੱਚ ਬੁਮਰਾਹ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਥੇ ਉਸਨੇ ਲਗਭਗ ਇਕੱਲੇ ਹੀ 13.06 ਦੀ ਔਸਤ ਨਾਲ 32 ਵਿਕਟਾਂ ਨਾਲ ਭਾਰਤ ਦੀ ਅਗਵਾਈ ਕੀਤੀ। 2024 ਵਿਚ, ਉਸਨੇ 21 ਮੈਚਾਂ ਵਿੱਚ 13 ਦੀ ਔਸਤ ਨਾਲ 86 ਵਿਕਟਾਂ ਲਈਆਂ ਅਤੇ ਉਸਨੇ ਜੂਨ ਵਿੱਚ ਕੈਰੇਬੀਅਨ ਵਿੱਚ ਹੋਏ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਦੌਰਾਨ ਬੁਮਰਾਹ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗ ਗਈ ਸੀ। ਉਸ ਤੋਂ ਬਾਅਦ ਉਸਨੇ ਭਾਰਤ ਲਈ ਕੋਈ ਕ੍ਰਿਕਟ ਨਹੀਂ ਖੇਡਿਆ ਅਤੇ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿੱਚ ਵਾਪਸੀ ਕੀਤੀ।
ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਵਿਜ਼ਡਨ ਦੀ ਦੁਨੀਆਂ ਦੀ ਪ੍ਰਮੁੱਖ ਮਹਿਲਾ ਕ੍ਰਿਕਟਰ ਦਾ ਖ਼ਿਤਾਬ ਜਿੱਤ ਕੇ ਭਾਰਤ ਨੂੰ ਦੋਹਰਾ ਸਨਮਾਨ ਦਿਵਾਇਆ। 2024 ਵਿੱਚ, ਮੰਧਾਨਾ ਨੇ ਸਾਰੇ ਫਾਰਮੈਟਾਂ ਵਿੱਚ 1659 ਦੌੜਾਂ ਬਣਾਈਆਂ, ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ਦੇ ਇੱਕ ਕੈਲੰਡਰ ਸਾਲ ਵਿੱਚ ਇੱਕ ਔਰਤ ਦੁਆਰਾ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਹੈ। ਉਸਨੇ ਚਾਰ ਇੱਕ ਰੋਜ਼ਾ ਸੈਂਕੜੇ ਵੀ ਲਗਾਏ, ਜੋ ਕਿ ਇੱਕ ਹੋਰ ਮੀਲ ਪੱਥਰ ਹੈ।
ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਟੀ-20 ਖਿਡਾਰੀ ਚੁਣਿਆ ਗਿਆ ਹੈ। 2024 ਵਿੱਚ ਪੂਰਨ ਨੇ 21 ਮੈਚਾਂ ਵਿੱਚ 25.77 ਦੀ ਔਸਤ ਅਤੇ 142.33 ਦੇ ਸਟਰਾਈਕ ਰੇਟ ਨਾਲ 464 ਦੌੜਾਂ ਬਣਾਈਆਂ ਹਨ। ਪੂਰਨ ਚੱਲ ਰਹੇ ਆਈਪੀਐਲ ਵਿੱਚ ਅੱਠ ਮੈਚਾਂ ਵਿੱਚ 50 ਤੋਂ ਵੱਧ ਦੀ ਔਸਤ ਨਾਲ 368 ਦੌੜਾਂ ਬਣਾ ਕੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ।
(For more news apart from Wisden Cricketers Latest News, stay tuned to Rozana Spokesman)