
ਦਿੱਲੀ ਡੇਅਰਡੇਵਿਲਸ ਨੇ ਅਪਣੇ ਆਖ਼ਰੀ ਲੀਗ ਮੈਚ 'ਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੁੰਬਈ ਇੰਡੀਅਨ ਨੂੰ 11 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਇੰਡੀਅਨ ...
ਨਵੀਂ ਦਿੱਲੀ, 21 ਮਈ: ਦਿੱਲੀ ਡੇਅਰਡੇਵਿਲਸ ਨੇ ਅਪਣੇ ਆਖ਼ਰੀ ਲੀਗ ਮੈਚ 'ਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੁੰਬਈ ਇੰਡੀਅਨ ਨੂੰ 11 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2018 ਦੇ ਪਲੇਆਫ਼ 'ਚ ਥਾਂ ਨਹੀਂ ਬਣਾ ਪਾਏ। ਲੀਗ ਦੇ ਵਿਚਕਾਰ ਹੀ ਗੰਭੀਰ ਦੇ ਕਪਤਾਨੀ ਛੱਡਣ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਦੇ ਪ੍ਰਭਾਵਤ ਹੋਣ ਬਾਰੇ ਪੋਂਟਿੰਗ ਨੇ ਕਿਹਾ ''ਗੋਤਮ ਦੇ ਕਪਤਾਨੀ ਛੱਡਣ ਨਾਲ ਮੈਨੂੰ ਨਹੀਂ ਲੱਗਦਾ ਕਿ ਟੀਮ ਦੇ ਪ੍ਰਦਰਸ਼ਨ 'ਤੇ ਕੋਈ ਨਾਕਰਾਤਮਕ ਪ੍ਰਭਾਵ ਪਿਆ। ਮੈਂ ਇਹ ਕਹਿ ਸਕਦਾ ਹਾਂ ਕਿ ਮੇਰੇ ਨਾਲ-ਨਾਲ ਕਈ ਖਿਡਾਰੀਆਂ ਨੂੰ ਹੈਰਾਨੀ ਹੋਈ। ਕਪਤਾਨੀ ਛੱਡਣਾ ਇਕ ਹਿੰਮਤ ਵਾਲਾ ਫ਼ੈਸਲਾ ਸੀ
Gautam Gambhir
ਕਿਉਂ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਹ ਟੀਮ ਦੀ ਭਲਾਈ ਸੋਚ ਕੇ ਕੀਤਾ ਹੈ। ਇਹ ਇਕ ਇਨਸਾਨ ਦੇ ਰੂਪ 'ਚ ਉਸ ਦੇ ਵਿਅਕਤੀਤਵ ਬਾਰੇ ਕਈ ਚੀਜ਼ਾਂ ਦਰਸਾਉਂਦਾ ਹੈ। ਸ਼੍ਰੇਅਸ ਦੇ ਕਪਤਾਨ ਬਣ ਕੇ ਟੀਮ ਨੂੰ ਸੰਭਾਲਣ ਦੀ ਗੱਲ 'ਤੇ ਪੋਂਟਿੰਗ ਨੇ ਕਿਹਾ ਕਿ ਸ਼੍ਰੇਅਸ ਲਈ ਇਹ ਕਾਫ਼ੀ ਜ਼ਿੰਮੇਦਾਰੀ ਦੀ ਗੱਲ ਰਹੀ ਕਿਉਂਕਿ ਇਹ ਨੌਜਵਾਨ ਖਿਡਾਰੀ ਹੋਣ ਵਜੋਂ ਉਨ੍ਹਾਂ 'ਤੇ ਕਾਫ਼ੀ ਦਬਾਅ ਸੀ ਅਤੇ ਉਨ੍ਹਾਂ ਨੇ ਅਪਣੇ ਕਰੀਅਰ 'ਚ ਇਸ ਤਰ੍ਹਾਂ ਦੀ ਜਿੰਮੇਵਾਰੀ ਜ਼ਿਆਦਾ ਤੌਰ ਤੋਂ ਨਹੀਂ ਸੰਭਾਲੀ। ਉਨ੍ਹਾਂ ਨੇ ਇਸ ਚੁਨੌਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਨ੍ਹਾਂ ਦਾ ਕਰੀਅਰ ਬਹੁਤ ਲੰਬਾ ਹੈ, ਨਾ ਸਿਰਫ਼ ਆਈਪੀਐਲ 'ਚ ਸਗੋਂ ਭਾਰਤੀ ਕ੍ਰਿਕਟ ਟੀਮ 'ਚ ਵੀ। (ਏਜੰਸੀ)