
ਆਈਪੀਐਲ 2018 ਹੁਣ ਅਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਖੇਡੇ ਗਏ ਕਿੰਗਸ ਇਲੈਵਨ ਪੰਜਾਬ ਅਤੇ ਚੱਨਈ ਸੁਪਰ ਕਿੰਗਜ਼ 'ਚ ਆਖ਼ਰੀ ਲੀਗ ਮੈਚ 'ਚ ...
ਨਵੀਂ ਦਿੱਲੀ : ਆਈਪੀਐਲ 2018 ਹੁਣ ਅਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਖੇਡੇ ਗਏ ਕਿੰਗਸ ਇਲੈਵਨ ਪੰਜਾਬ ਅਤੇ ਚੱਨਈ ਸੁਪਰ ਕਿੰਗਜ਼ 'ਚ ਆਖ਼ਰੀ ਲੀਗ ਮੈਚ 'ਚ ਚੱਨਈ ਨੇ ਜਿੱਤ ਹਾਸਲ ਕੀਤੀ। ਇਸ ਨਾਲ ਪਲੇ ਆਫ਼ ਦਾ ਰੁਖ਼ ਵੀ ਸਾਫ਼ ਹੋ ਗਿਆ ਹੈ। ਐਤਵਾਰ ਨੂੰ ਚਨਈ ਕਪਤਾਨ ਮਹੇਂਦ੍ਰ ਸਿੰਘ ਧੋਨੀ ਦੇ ਜੇਤੂ ਛੱਕਿਆਂ ਨਾਲ ਚੱਨਈ ਨੇ ਆਖ਼ਰੀ ਲੀਗ ਮੈਚ 'ਚ ਜਿੱਤ ਹਾਸਲ ਕੀਤੀ।
MS Dhoni With Daughter Ziva
ਮੈਚ ਜਿੱਤਣ ਤੋਂ ਬਾਅਦ ਧੋਨੀ ਦਾ ਮੈਦਾਨ 'ਤੇ ਇਕ ਵੱਖਰਾ ਅੰਦਾਜ਼ ਦਿਖਿਆ। ਮੈਚ ਤੋਂ ਬਾਅਦ ਹੋਣ ਵਾਲੀ ਪੇਸ਼ਕਾਰੀ ਸਮਾਰੋਹ ਤੋਂ ਬਾਅਦ ਧੋਨੀ ਅਪਣੀ ਧੀ ਜੀਵਾ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਧੋਨੀ ਮੈਦਾਨ 'ਤੇ ਜੀਵਾ ਨਾਲ ਖੇਡ ਰਹੇ ਸਨ, ਇਸ ਦੌਰਾਨ ਉਨ੍ਹਾਂ ਦੇ ਸਾਥੀ ਖਿਡਾਰੀ ਦੀਪਕ ਚਹਿਰ ਵੀ ਉਨ੍ਹਾਂ ਨਾਲ ਸਨ। ਤੁਹਾਨੂੰ ਦਸ ਦਈਏ ਕਿ ਚੱਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ ਸੀਜ਼ਨ 11 ਦੇ 56ਵੇਂ ਮੁਕਾਬਲੇ 'ਚ 5 ਵਿਕਟ ਲੈ ਕੇ ਹਰਾ ਦਿਤਾ। ਇਸ ਨਾਲ ਹੀ ਪੰਜਾਬ ਪਲੇਆਫ਼ ਦੀ ਦੋੜ ਤੋਂ ਬਾਹਰ ਹੋ ਗਈ ਹੈ।
Mahendra Singh Dhoni
ਪਲੇਆਫ਼ ਲਈ ਸਨਰਾਈਜ਼ਰਜ਼ ਹੈਦਰਾਬਾਦ, ਚੱਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਈਲਜ਼ ਨੇ ਕਵਾਲਿਫ਼ਾਈ ਕਰ ਲਿਆ ਹੈ। ਪੁਨੇ ਦੇ ਐਮਸੀਏ ਸਟੇਡਿਅਮ 'ਚ ਖੇਡੇ ਗਏ ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 19.4 ਓਵਰ 'ਚ 153 ਰਨ 'ਤੇ ਹਾਰ ਗਈ ਅਤੇ ਚਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 154 ਰਨਾਂ ਦਾ ਟੀਚਾ ਮਿਲਿਆ ਸੀ। ਉੱਤਰ 'ਚ ਚਨਈ ਸੁਪਰ ਕਿੰਗਜ਼ ਨੇ 19.1 ਓਵਰ 'ਚ 159 ਰਨ ਬਣਾਉਂਦੇ ਹੋਏ ਪੰਜਾਬ ਨੂੰ ਹਰਾ ਦਿਤਾ।