
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਮੁਕੇਰੀਆਂ- ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਨੇੜਲੇ ਪਿੰਡ ਗੁੱਜਰ ਕੱਤਰਾਲਾ ਵਿਖੇ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਸ਼ੀਸ਼ (23) ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ: ਉੱਤਰਾਖੰਡ 'ਚ ਖੱਡ 'ਚ ਡਿੱਗੀ ਕਾਰ, 9 ਲੋਕਾਂ ਦੀ ਮੌਤ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਦੇ ਪਿਤਾ ਨੇ ਦਸਿਆ ਕਿ ਉਸ ਦਾ ਲੜਕਾ ਕਰੀਬ 2 ਸਾਲਾਂ ਤੋਂ ਗੁੱਜਰ ਕੱਤਰਾਲਾ ਦੇ ਇਕ ਸੈਲੂਨ ਵਿਚ ਕੰਮ ਕਰਦਾ ਸੀ। ਮੰਗਲਵਾਰ ਸਵੇਰੇ ਵੀ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਆਪਣੀ ਦੁਕਾਨ ’ਤੇ ਗਿਆ ਸੀ। ਅਸੀਂ ਰਾਤ ਨੂੰ ਉਡੀਕਦੇ ਰਹੇ ਪਰ ਉਹ ਰਾਤ ਭਰ ਘਰ ਨਹੀਂ ਪਰਤਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਚਾਈਂ-ਚਾਈਂ ਨਵਾਂ ਟਰੈਕਟਰ ਕਢਵਾ ਕੇ ਘਰ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਬੁੱਧਵਾਰ ਸਵੇਰੇ ਉਸ ਦੀ ਦੁਕਾਨ ’ਤੇ ਪਹੁੰਚ ਕੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਵੇਖਿਆ ਕਿ ਮੇਰਾ ਬੇਟਾ ਦੁਕਾਨ ਦੇ ਅੰਦਰ ਖ਼ੂਨ ਨਾਲ ਲਥਪਥ ਸੀ ਤਾਂ ਅਸੀਂ ਸੋਚਿਆ ਕਿ ਨਾਸੀਰ ਫੁਟ ਗਈ ਹੋਵੇਗੀ ਅਤੇ ਸਾਹ ਚੱਲ ਰਹੇ ਸਨ, ਅਸੀਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਮ੍ਰਿਤਕ ਦੇ ਮਾਪਿਆਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।