
ਸ਼ੁੱਕਰਵਾਰ ਦੀ ਸ਼ਾਮ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।
ਨਵੀਂ ਦਿੱਲੀ: ਸ਼ੁੱਕਰਵਾਰ ਦੀ ਸ਼ਾਮ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਦੇ ਚਲਦਿਆਂ ਬੀਸੀਸੀਆਈ ਨੇ ਰੋਹਿਤ ਸ਼ਰਮਾ ਨੂੰ ਵਧਾਈ ਦਿੱਤੀ ਹੈ। ਰੋਹਿਤ ਸ਼ਰਮਾ ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਦੇਸ਼ ਦੇ ਚੌਥੇ ਕ੍ਰਿਕਟਰ ਹਨ।
Rohit Sharma
ਉਹਨਾਂ ਤੋਂ ਪਹਿਲਾਂ ਇਹ ਪੁਰਸਕਾਰ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਮਿਲ ਚੁੱਕਾ ਹੈ। ਬੀਸੀਸੀਆਈ ਨੇ ਇਸ ਸਾਲ ਅਰਜੁਨ ਅਵਾਰਡ ਹਾਸਲ ਕਰਨ ਵਾਲੇ ਕ੍ਰਿਕਟਰ ਈਸ਼ਾਂਤ ਸ਼ਰਮਾ ਅਥੇ ਦੀਪਤੀ ਸ਼ਰਮਾ ਨੂੰ ਵੀ ਵਧਾਈ ਦਿੱਤੀ ਹੈ। ਖੇਡ ਮੰਤਰਾਲੇ ਨੇ ਰੋਹਿਤ ਸ਼ਰਮਾ ਸਮੇਤ ਹੋਰ ਖਿਡਾਰੀਆਂ ਨੂੰ ਖੇਡ ਰਤਨ ਦਿੱਤੇ ਜਾਣ ਦੀ ਸਿਫ਼ਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
Rohit Sharma
ਬੀਸੀਸੀਆਈ ਨੇ ਟਵੀਟ ਕਰਦਿਆਂ ਲਿਖਿਆ, ‘ਰਾਜੀਵ ਗਾਂਧੀ ਖੇਡ ਰਤਨ-2020 ਮਿਲਣ ਲਈ ਰੋਹਿਤ ਸ਼ਰਮਾ ਨੂੰ ਵਧਾਈ। ਇਹ ਪੁਰਸਕਾਰ ਹਾਸਲ ਕਰਨ ਵਾਲੇ ਉਹ ਚੌਥੇ ਕ੍ਰਿਕਟਰ ਹਨ। ਸਾਨੂੰ ਤੁਹਾਡੇ ‘ਤੇ ਮਾਣ ਹੈ ਹਿੱਟਮੈਨ’। ਉੱਥੇ ਹੀ ਰੋਹਿਤ ਦੇ ਜੋੜੀਦਾਰ ਰਹੇ ਸ਼ਿਖਰ ਧਵਨ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ. ‘ਖੇਡ ਰਤਨ ਪੁਰਸਕਾਰ ਲਈ ਵਧਾਈ ਹੋਵੇ ਸਾਥੀ। ਤੁਹਾਡੇ ‘ਤੇ ਮਾਣ ਹੈ’।
Congratulations @ImRo45 for being conferred with the Rajiv Gandhi Khel Ratna Award, 2020, India’s highest sporting honour. He is only the fourth Indian cricketer to receive this award.
— BCCI (@BCCI) August 21, 2020
We are proud of you, Hitman! pic.twitter.com/ErHJtBQoj9
ਆਈਪੀਐਲ ਟੀਮ ਮੁੰਬਈ ਇੰਡੀਅਨਸ ਨੇ ਵੀ ਅਪਣੇ ਕਪਤਾਨ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਪਿਛਲੇ ਸਾਲ ਭਾਰਤ ਲਈ ਕੁੱਲ 47 ਮੈਚ ਖੇਡੇ ਹਨ। ਇਹਨਾਂ 47 ਮੈਚਾਂ ਵਿਚ ਹਿੱਟਮੈਨ ਨੇ ਕੁੱਲ 2242 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 10 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ।
Rohit Sharma
ਪਿਛਲੇ ਸਾਲ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 244 ਚੌਕੇ ਅਤੇ 78 ਛੱਕੇ ਮਾਰੇ ਸਨ। ਉੱਥੇ ਹੀ ਵਿਸ਼ਵ ਕੱਪ 2019 ਵਿਚ ਉਹਨਾਂ ਨੇ 5 ਸੈਂਕੜੇ ਮਾਰੇ ਸੀ। ਰੋਹਿਤ ਸ਼ਰਮਾ ਦੁਨੀਆਂ ਦੇ ਪਹਿਲੇ ਅਜਿਹੇ ਕ੍ਰਿਕਟਰ ਹਨ, ਜਿਨ੍ਹਾਂ ਨੇ ਇਕ ਵਿਸ਼ਵ ਕੱਪ ਵਿਚ 5 ਸੈਂਕੜੇ ਮਾਰੇ ਹਨ।