
ਬੀਤੇ ਚੈਂਪੀਅਨ ਮੁੰਬਈ ਇੰਡੀਅਜ਼ ਤੇ ਚੈਨਈ ਸੁਪਰਕਿੰਗਜ਼ ਦੀਆਂ ਟੀਮਾਂ ਪਹਿਲਾਂ ਹੀ ਯੂਏਈ ਪੁੱਜ ਗਈਆਂ ਹਨ।
ਨਵੀਂ ਦਿੱਲੀ: ਦਿੱਲੀ ਕੈਪੀਟਲਜ਼ ਇੰਡੀਅਨ ਪ੍ਰੀਮੀਅਰ ਲੀਗ (IPL 2021) ਦੇ 14ਵੇਂ ਸੈਸ਼ਨ ਦੇ ਬਚੇ ਹੋਏ ਮੈਚ ਲਈ ਅੱਜ ਯੂਏਈ ਰਵਾਨਾ ਹੋ ਗਈ। ਦਿੱਲੀ ਕੈਪੀਟਲਜ਼ (Delhi Capitals) ਨੇ ਇੰਸਟਾਗ੍ਰਾਮ ’ਤੇ ਇਕ ਵੀਡੀਉ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿਤੀ। ਫ੍ਰੈਂਚਾਈਜੀ ਨੇ ਲਿਖਿਆ, ‘ਅਸੀਂ ਸੰਯੁਕਤ ਅਰਬ ਅਮੀਰਾਤ (UAE) ਲਈ ਰਵਾਨਾ ਹੋ ਗਏ ਹਾਂ।’ ਜ਼ਿਕਰਯੋਗ ਹੈ ਕਿ ਬੀਤੇ ਚੈਂਪੀਅਨ ਮੁੰਬਈ ਇੰਡੀਅਜ਼ (Mumbai Indians) ਤੇ ਚੈਨਈ ਸੁਪਰਕਿੰਗਜ਼ (Chennai Super Kings) ਦੀਆਂ ਟੀਮਾਂ ਪਹਿਲਾਂ ਹੀ ਯੂਏਈ ਪੁੱਜ ਗਈਆਂ ਹਨ। ਦੋਵਾਂ ਨੇ ਪ੍ਰੈਕਟਿਕਸ ਵੀ ਸ਼ੁਰੂ ਕਰ ਦਿਤੀ ਹੈ।
Mumbai Indians and Chennai Super Kings
ਇਸ ਤੋਂ ਪਹਿਲਾਂ ਸਮਾਚਾਰ ਏਜੰਸੀ ਨੇ ਦਸਿਆ ਸੀ ਕਿ ਦਿੱਲੀ ਕੈਪੀਟਲਸ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਯੂਏਈ ਲਈ ਰਵਾਨਾ ਹੋਵੇਗੀ। ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ (Shreyas Iyer) ਪਹਿਲਾਂ ਤੋਂ ਹੀ ਫਿਟਨੈਸ ਕੋਚ ਦੇ ਨਾਲ ਯੂਏਈ ’ਚ ਹਨ ਤੇ ਬਾਕੀ ਖਿਡਾਰੀ ਅਪਣੀ ਅੰਤਰਰਾਸ਼ਟਰੀ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਟੀਮ ਨਾਲ ਜੁੜ ਜਾਣਗੇ।
Shreyas Iyer
ਦਸਣਯੋਗ ਹੈ ਕਿ ਆਈਪੀਐੱਲ 2021 ਦਾ ਆਯੋਜਨ ਭਾਰਤ ’ਚ ਕੋਰੋਨਾ (Coronavirus) ਦੀ ਦੂਜੀ ਲਹਿਰ ਵਿਚਕਾਰ ਬੰਦ ਦਰਵਾਜ਼ਿਆਂ ਪਿੱਛੇ ਹੋ ਰਿਹਾ ਸੀ। ਇਸ ਤੋਂ ਬਾਅਦ ਵੀ ਵਾਇਰਸ ਨੇ ਬਾਇਉ ਬਬਲ ’ਚ ਸੇਂਧ ਲਾ ਦਿਤੀ। ਮਈ ਦੀ ਸ਼ੁਰੂਆਤ ’ਚ ਕੁੱਝ ਖਿਡਾਰੀ ਤੇ ਸਪੋਰਟ ਸਟਾਫ਼ ਦੇ ਮੈਂਬਰ ਕੋਰੋਨਾ ਇਨਫ਼ੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਬੀਸੀਸੀਆਈ (BCCI) ਨੇ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਉਦੋਂ ਤਕ 29 ਮੈਚਾਂ ਦਾ ਆਯੋਜਨ ਹੋ ਗਿਆ ਸੀ।