
ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਪਹਿਲੇ ਵਨ-ਡੇ ਵਿਚ 140 ਰਨ ਦੀ ਪਾਰੀ ਖੇਡੀ, ਉਹਨਾਂ ਨੇ ਇਹ ਸੈਂਕੜਾ ਲਗਾ ਕੇ ਕਈਂ...
ਨਵੀਂ ਦਿੱਲੀ (ਭਾਸ਼ਾ) : ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਪਹਿਲੇ ਵਨ-ਡੇ ਵਿਚ 140 ਰਨ ਦੀ ਪਾਰੀ ਖੇਡੀ, ਉਹਨਾਂ ਨੇ ਇਹ ਸੈਂਕੜਾ ਲਗਾ ਕੇ ਕਈਂ ਰਿਕਾਰਡ ਅਪਣੇ ਨਾਮ ਕੀਤੇ ਹਨ ਇਸ ਦੇ ਨਾਲ ਹੀ ਉਹ ਦੁਨੀਆਂ ਦੇ ਸਿਰਫ਼ ਪੰਜਵੇਂ ਅਜਿਹੇ ਬੱਲੇਬਾਜ ਬਣ ਗਏ ਹਨ, ਜਿਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਵਿਚ 60 ਜਾਂ ਇਸ ਤੋਂ ਵੱਧ ਸੈਂਕੜੇ ਲਗਾਏ ਹਨ। 29 ਸਾਲ ਦੇ ਵਿਰਾਟ ਨੇ ਵਨ-ਡੇ ਕ੍ਰਿਕਟ ‘ਚ 36 ਅਤੇ ਟੈਸਟ ਕ੍ਰਿਕਟ ‘ਚ 24 ਸੈਂਕੜੇ ਲਗਾਏ ਹਨ। ਟੀ20 ਮੈਚਾਂ ਵਿਚ ਉਹਨਾਂ ਦੇ ਨਾਮ 18 ਅਰਧ ਸੈਂਕੜੇ ਹਨ।
Virat Kohli With Kumar Sangakara
ਇੰਟਰਨੈਸ਼ਨਲ ਕ੍ਰਿਕਟ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਸਿਰਫ਼ ਚਾਰ ਕ੍ਰਿਕਟਰ ਸਚਿਨ ਤੇਂਦੁਲਕਰ(100), ਰਿੰਕੀ ਪੋਟਿੰਗ (71), ਕੁਮਾਰ ਸੰਗਾਕਾਰਾ (63), ਅਤੇ ਜੈਕ ਕੈਲਿਸ (62) ਹੀ ਵਿਰਾਟ ਤੋਂ ਅੱਗੇ ਹਨ। ਪਰ ਵਿਰਾਟ ਕੋਹਲੀ ਨੇ ਘੱਟ ਉਮਰ ਦੇ ਮਾਮਲੇ ਵਿਚ ਇਹਨਾਂ ਚਾਰਾਂ ਬੱਲੇਬਾਜਾਂ ਨੂੰ ਪਿੱਛੇ ਛੱਡ ਦਿਤਾ ਹੈ। ਵਿਰਾਟ ਦੀ ਉਮਰ ਹੁਣ 29 ਸਾਲ ਹੈ। ਜਦੋਂ ਕਿ ਸਚਿਨ, ਪੋਟਿੰਗ, ਸੰਗਾਕਾਰਾ, ਅਤੇ ਕੈਲਿਸ ਨੇ ਜਦੋਂ ਕੈਰਿਅਰ ਦਾ 60ਵਾਂ ਸੈਂਕੜਾ ਲਗਾਇਆ, ਉਦੋਂ ਉਹਨਾਂ ਦੀ ਉਮਰ 32 ਸਾਲ ਜਾਂ ਇਸ ਤੋਂ ਵੱਧ ਸੀ।
Virat Kohli With Ricky Ponting
ਵਿਰਾਟ ਕੋਹਲੀ ਦਾ ਕ੍ਰਿਕਟ ਦੇ ਤਿੰਨਾਂ ਫਾਰਮੇਟਾਂ ਵਿਚ ਕੁੱਲ ਔਸਤ 55.96 ਹੈ। ਵਿਰਾਟ ਤੋਂ ਇਲਾਵਾ ਦੁਨੀਆਂ ਵਿਚ ਇਕ ਵੀ ਅਜਿਹਾ ਖਿਡਾਰੀ ਨਹੀਂ ਹੈ, ਜਿਸ ਨੇ 30 ਇੰਟਰਨੈਸ਼ਨਲ ਸੈਂਕੜੇ ਲਗਾਏ ਹੋਣ ਅਤੇ ਉਸ ਦੀ ਔਸਤ 50 ਹੋਵੇ, ਵਿਰਾਟ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਚਾਰ ਬੱਲੇਬਾਜਾਂ ਦੀ ਔਸਤ ਵੀ 50 ਤੋਂ ਘੱਟ ਹੈ। ਤਿੰਨ ਫਾਰਮੇਟਾ ਨੂੰ ਜੇਕਰ ਇਕੱਠਾ ਕਰ ਦਈਏ ਤਾਂ ਸਚਿਨ ਦੀ ਔਸਤ 48.52 ਹੈ, ਰਿੰਕੀ ਪੋਟਿੰਗ ਨੇ 45.95, ਸੰਗਾਕਾਰਾ ਨੇ 46.77, ਕੈਲਿਸ ਨੇ 49.10 ਦੀ ਔਸਤ ਨਾਲ ਰਨ ਬਣਾਏ ਹਨ। ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਪਹਿਲੇਂ ਵਨ-ਡੇ ਵਿਚ ਸੈਂਕੜਾ ਲਗਾਇਆ ਹੈ।
Virat Kohli with Sachin Tendulkar
ਇਹ ਉਹਨਾਂ ਦਾ ਵਨ-ਡੇ ਕੈਰੀਅਰ ਵਿਚ 36ਵਾਂ ਸੈਂਕੜਾ ਹੈ। ਵਿਰਾਟ ਨੇ 204 ਪਾਰੀਆਂ ਦੇ ਕੈਰੀਅਰ ਵਿਚ ਹੀ 36 ਸੈਂਕੜੇ ਲਗਾ ਦਿੱਤੇ ਹਨ। ਜਦੋਂ ਕਿ, ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਸਚਿਨ ਨੂੰ ਵਨ-ਡੇ ‘ਚ 36ਵਾਂ ਸੈਂਕੜਾ ਲਗਾਉਣ ਲਈ 311 ਪਾਰੀਆਂ ਖੇਡਣੀਆਂ ਪਈਆਂ ਸੀ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਨੇ ਵਨ-ਡੇ ਕ੍ਰਿਕਟ ਵਿਚ ਪੰਜਵੀਂ ਵਾਰ 200 ਰਨ ਦੀ ਵੱਡੀ ਸਾਂਝੇਦਾਰੀ ਕੀਤੀ। ਉਹਨਾਂ ਨੇ ਅਪਣੇ ਹੀ ਵਿਸ਼ਵ ਰਿਕਾਰਡ ਨੂੰ ਬਿਹਤਰ ਬਣਾਇਆ ਹੈ। ਵਿਸ਼ਵ ਕ੍ਰਿਕਟ ਵਿਚ ਕੋਈ ਵੀ ਅਤੇ ਜੋੜੀ 4 ਵਾਰ ਵੀ ਅਜਿਹਾ ਨਹੀਂ ਕਰ ਸਕੀ ਹੈ।
Virat Kohli
ਗੌਤਮ ਗੰਭੀਰ-ਵਿਰਾਟ ਕੋਹਲੀ, ਸੋਰਵ ਗਾਂਗੁਲੀ-ਸਚਿਨ ਤੇਂਦੁਲਕਰ ਅਤੇ ਮਹੇਲਾ ਜੈਵਰਧਨੇ-ਉਪੂਲ ਥਰੰਗਾ ਦੀ ਜੋੜੀਆਂ ਨੇ ਤਿੰਨ ਤਿੰਨ ਵਾਰ ਅਜਿਹਾ ਕੀਤਾ ਹੈ। ਵਿਰਾਟ ਕੋਹਲੀ ਨੇ ਬਤੌਰ ਕਪਤਾਨ 14ਵੀਂ ਵਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹਨਾਂ ਨੇ ਏਬੀ ਡਿਵਿਲਿਅਰਸ ਨੂੰ ਪਿਛੇ ਛੱਡ ਦਿਤਾ। ਏਬੀ ਨੇ ਬਤੌਰ ਕਪਤਾਨ 103 ਮੈਚ ਖੇਡੇ ਅਤੇ 13 ਸੈਂਕੜੇ ਲਗਾਏ। ਇਸ ਮਾਮਲੇ ਵਿਚ ਵਿਸ਼ਵ ਰਿਕਾਰਡ ਅਸਟ੍ਰੇਲੀਆ ਦੇ ਰਿਕੀ ਪੌਟਿੰਗ ਦੇ ਨਾਮ ਹਨ। ਉਹਨਾਂ ਨੇ ਬਤੌਰ ਕਪਤਾਨ 22 ਸੈਂਕੜੇ ਲਗਾਏ ਹਨ। ਪੋਂਟਿੰਗ ਨੇ ਇਸ ਦੇ ਲਈ 230 ਵਨ-ਡੇ ਖੇਡੇ, ਜਦੋਂ ਕਿ ਕੋਹਲੀ ਨੇ ਹੁਣ ਤਕ ਸਿਰਫ਼ 53 ਮੈਚਾਂ ਦੀ ਕਪਤਾਨੀ ਕੀਤੀ ਹੈ।