
ਮਨਦੀਪ ਆਈ. ਪੀ. ਐਲ. 'ਚ 'ਕਿੰਗਜ਼ ਇਲੈਵਨ ਪੰਜਾਬ' ਵਲੋਂ ਖੇਡਦੇ ਹਨ।
ਜਲੰਧਰ- ਆਈਪੀਐਲ 2020 ਕਰਕੇ ਕ੍ਰਿਕਟਰ ਇਨ੍ਹੀਂ ਦਿਨੀਂ ਯੂਏਈ ਵਿੱਚ ਹਨ। ਇਸ ਦੌਰਾਨ ਰੋਜਾਨਾ ਆਈਪੀਐਲ 2020 ਦੇ ਮੈਚ ਲਗਾਤਾਰ ਹੋ ਹਰਿ ਹਨ। ਇਸ ਦੇ ਚਲਦੇ ਅੱਜ ਦੁਬਈ 'ਚ ਖੇਡ ਰਹੇ ਪੰਜਾਬ ਦੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਉਹ ਜਲੰਧਰ ਨਾਲ ਸਬੰਧ ਰੱਖਦੇ ਹਨ। ਮਨਦੀਪ ਆਈ. ਪੀ. ਐਲ. 'ਚ 'ਕਿੰਗਜ਼ ਇਲੈਵਨ ਪੰਜਾਬ' ਵਲੋਂ ਖੇਡਦੇ ਹਨ।
ਗੌਰਤਲਬ ਹੈ ਕਿ ਬੀਤੇ 2 ਸਾਲਾਂ 'ਚ ਮਨਦੀਪ ਸਿੰਘ ਨੇ IPL 'ਚ ਕਈ ਦਮਦਾਰ ਪਰਫਾਰਮੈਂਸਿਸ ਦਿੱਤੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਮਨਦੀਪ ਸਿੰਘ IPL ਦੇ ਰਾਈਜਿੰਗ ਸਟਾਰ ਵੀ ਬਣੇ ਸਨ।