
ਸਾਕਸ਼ੀ ਨੇ ਕਿਹਾ ਕਿ ਧੋਨੀ ਆਮ ਤੌਰ 'ਤੇ ਹਰ ਹਲਾਤ ਵਿਚ ਸ਼ਾਂਤ ਹੁੰਦੇ ਹਨ, ਪਰ ਉਹ ਖੁਦ ਆਪ ਹੀ ਹੈ ਜੋ ਕਪਤਾਨ ਕੂਲ ਨੂੰ ਭੜਕਾ ਸਕਦੀ ਹੈ।
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਕਪਤਾਨ ਕੂਲ ਵੀ ਕਿਹਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਮੁਸ਼ਕਿਲ ਹਾਲਤਾਂ ਵਿਚ ਵੀ ਕ੍ਰੀਜ਼ ‘ਤੇ ਸ਼ਾਂਤ ਰਹਿੰਦਾ ਹੈ। ਹਾਲਾਂਕਿ, ਉਹ ਕਈ ਵਾਰ ਨਾਰਾਜ਼ ਵੀ ਦਿਖਾਈ ਦਿੱਤਾ ਹੈ ਪਰ ਧੋਨੀ ਦੀ ਪਤਨੀ ਸਾਕਸ਼ੀ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਦਾ ਗੁੱਸਾ ਮੇਰੇ ‘ਤੇ ਕੱਢ ਲੈਂਦੇ ਹਨ । ਉਨ੍ਹਾਂ ਇਸ ਗੱਲ ਦਾ ਖੁਲਾਸਾ ਹਾਲ ਹੀ ਵਿੱਚ ਜਾਰੀ ਇੱਕ ਵੀਡੀਓ ਵਿੱਚ ਕੀਤਾ ਹੈ।
ms dhoniਪਿਛਲੇ ਦਿਨੀਂ ਸਾਕਸ਼ੀ ਧੋਨੀ ਦਾ ਜਨਮਦਿਨ ਸੀ। ਉਸਨੇ ਇਸ ਮੌਕੇ ਨੂੰ ਬਹੁਤ ਵਧੀਆ ਢੰਗ ਨਾਲ ਮਨਾਇਆ ਅਤੇ ਇਸ ਦੌਰਾਨ ਉਹਨਾਂ ਨੂੰ ਲੋਕਾਂ ਵੱਲੋਂ ਵਧਾਈਆਂ ਵੀ ਮਿਲੀਆਂ। ਇਸ ਦੌਰਾਨ ਧੋਨੀ ਦੀ ਕਪਤਾਨੀ ਵਾਲੀ ਆਈਪੀਐਲ ਦੀ ਟੀਮ ਚੇਨਈ ਸੁਪਰ ਕਿੰਗਜ਼ ਨੇ ਸਾਕਸ਼ੀ ਦਾ ਇੱਕ ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕੀਤਾ। ਜਿਸ ਵਿੱਚ ਉਸਨੇ ਧੋਨੀ ਬਾਰੇ ਕਈ ਅਹਿਮ ਗੱਲਾਂ ਕੀਤੀਆਂ ਹਨ, ਜਿਸ ਵਿੱਚ ਸਾਕਸ਼ੀ ਨੇ ਕਿਹਾ ਕਿ ਧੋਨੀ ਆਮ ਤੌਰ 'ਤੇ ਹਰ ਹਲਾਤ ਵਿਚ ਸ਼ਾਂਤ ਹੁੰਦੇ ਹਨ, ਪਰ ਉਹ ਖੁਦ ਆਪ ਹੀ ਹੈ ਜੋ ਕਪਤਾਨ ਕੂਲ ਨੂੰ ਭੜਕਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਸਿਰਫ ਮੈਂ ਹੀ ਧੋਨੀ ਨੂੰ ਭੜਕਾ ਸਕਦੀ ਹਾਂ ਜਾਂ ਪ੍ਰੇਸ਼ਾਨ ਕਰ ਸਕਦੀ ਹਾਂ, ਕਿਉਂਕਿ ਮੈਂ ਉਸ ਦੇ ਸਭ ਤੋਂ ਨੇੜੇ ਹਾਂ। ਉਹ ਕਿਸੇ ਹੋਰ ਦਾ ਗੁੱਸਾ ਮੇਰੇ ਤੇ ਕੱਢਦੇ ਹਨ ਪਰ ਮੈਨੂੰ ਇਸਤੇ ਕੋਈ ਇਤਰਾਜ਼ ਨਹੀਂ ਹੈ।
ms dhoniਸਾਕਸ਼ੀ ਨੇ ਕਿਹਾ ਕਿ ਅਸੀਂ ਕ੍ਰਿਕਟ ਦੀ ਚਰਚਾ ਨਹੀਂ ਕਰਦੇ। ਇਹ ਉਸ ਦਾ ਪੇਸ਼ੇ ਹੈ ਅਤੇ ਉਹ ਇੱਕ ਪੇਸ਼ੇਵਰ ਖਿਡਾਰੀ ਹੈ। ਉਸਨੇ ਆਪਣੀ ਬੇਟੀ ਜੀਵਾ ਕਿਹਾ ਕਿ ਉਹ ਸਿਰਫ ਧੋਨੀ ਦੀ ਹੀ ਗੱਲ ਸੁਣਦੀ ਹੈ। ਜੇ ਮੈਂ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦੀ ਹਾਂ, ਜੇਕਰ ਮੈਂ ਉਸ ਨੂੰ ਆਪਣਾ ਖਾਣਾ ਜਲਦੀ ਖਤਮ ਕਰਨ ਜਾਂ ਸਬਜ਼ੀਆਂ ਖਾਣ ਲਈ ਕਹਿੰਦੀ ਹਾਂ, ਤਾਂ ਮੈਨੂੰ ਉਸ ਨੂੰ 10 ਵਾਰ ਦੱਸਣਾ ਪਏਗਾ। ਇਥੋਂ ਤਕ ਕਿ ਮਾਹੀ ਦੀ ਮਾਂ ਨੂੰ ਕਈ ਵਾਰ ਕਹਿਣਾ ਪੈਂਦਾ ਹੈ ਪਰ ਮਾਹੀ ਜੀਵਾ ਨੂੰ ਸਿਰਫ ਇਕ ਵਾਰ ਕਹਿੰਦਾ ਹੈ ਅਤੇ ਉਹ ਤੁਰੰਤ ਸਹਿਮਤ ਹੋ ਜਾਂਦੀ ਹੈ।
ms dhoniਇਸ ਦੌਰਾਨ ਸਾਕਸ਼ੀ ਨੇ ਧੋਨੀ ਦੇ ਲੰਬੇ ਹੇਅਰ ਸਟਾਈਲ 'ਤੇ ਵੀ ਆਪਣੀ ਰਾਏ ਜ਼ਾਹਰ ਕੀਤੀ। ਉਸਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਸਨੂੰ ਲੰਬੇ ਵਾਲਾਂ ਵਿੱਚ ਨਹੀਂ ਵੇਖਿਆ। ਜੇ ਮੈਂ ਉਸਨੂੰ ਮਿਲੀ ਹੁੰਦੀ ਜਦੋਂ ਉਹ ਲੰਬੇ ਸੰਤਰੀ ਵਾਲ ਹੁੰਦੇ ਸਨ, ਤਾਂ ਮੈਂ ਉਸ ਵੱਲ ਕੋਈ ਧਿਆਨ ਨਹੀਂ ਦੇਣਾ ਸੀ। ਸੁੰਦਰਤਾ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਸਟਾਇਲ ਜੌਨ (ਅਬਰਾਹਿਮ) ਨੂੰ ਚੰਗੀ ਲਗਦੀ ਹੈ ਪਰ ਮਾਹੀ ਦੇ ਲੰਬੇ ਵਾਲ ਅਤੇ ਸੰਤਰੀ ਰੰਗ ਉਸ ‘ਤੇ ਚੰਗਾ ਨਹੀਂ ਲਗਦਾ ਸੀ।