ਖੇਡਦਾ ਰਹਾਂਗਾ ਆਈ.ਪੀ.ਐਲ : ਐਮ.ਐਸ ਧੋਨੀ
Published : Nov 1, 2020, 10:44 pm IST
Updated : Nov 1, 2020, 10:44 pm IST
SHARE ARTICLE
image
image

ਖੇਡਦਾ ਰਹਾਂਗਾ ਆਈ.ਪੀ.ਐਲ : ਐਮ.ਐਸ ਧੋਨੀ

ਅਬੂਧਾਬੀ, 1 ਨਵੰਬਰ : ਮਹਿੰਦਰ ਸਿੰਘ ਧੋਨੀ ਅਗਲੇ ਸਾਲ ਵੀ ਆਈ.ਪੀ.ਐਲ. ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਚੇਨਈ ਸੁਪਰ ਕਿੰਗਜ਼ ਐਤਵਾਰ ਨੂੰ ਮੌਜੂਦਾ ਸੀਜ਼ਨ ਵਿਚ ਜਦੋਂ ਅਪਣਾ ਆਖ਼ਰੀ ਲੀਗ ਮੈਚ ਖੇਡਣ ਲਈ ਉਤਰਿਆ ਤਾਂ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਸਪੱਸ਼ਟ ਕੀਤਾ ਕਿ ਇਹ ਉਨ੍ਹਾਂ ਦਾ ਇਸ ਫਰੈਂਚਾਇਜੀ ਵਲੋਂ ਆਖ਼ਰੀ ਮੈਚ ਨਹੀਂ ਹੈ। ਧੋਨੀ ਨੇ ਇਹ ਬਿਆਨ ਦੇ ਕੇ ਟਾਸ ਨੂੰ ਅਪਣੇ ਅਣਗਿਣਤ ਸਮਰਥਕਾਂ ਲਈ ਯਾਦਗਾਰ ਬਣਾ ਦਿਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਸਾਲ ਵੀ ਚੇਨਈ ਦੀ ਅਗਵਾਈ ਕਰਣਗੇ।

imageimage


ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਡੈਨੀ ਮਾਰੀਸਨ ਨੇ ਜਦੋਂ ਧੋਨੀ ਤੋਂ ਪੁਛਿਆ ਕਿ, ਕੀ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਚੇਨਈ ਵਲੋਂ ਉਨ੍ਹਾਂ ਦਾ ਆਖ਼ਰੀ ਮੈਚ ਹੈ, ਉਨ੍ਹਾਂ ਕਿਹਾ, 'ਨਿਸ਼ਚਿਤ ਤੌਰ 'ਤੇ ਨਹੀਂ।' ਉਨ੍ਹਾਂ ਦੇ ਇਸ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਵੀ ਪ੍ਰਤੀਕਿਰਿਆਵਾਂ ਆਉਣ ਲਗੀਆਂ।
ਧੋਨੀ ਨੇ ਕੋਵਿਡ-19 ਕਾਰਨ ਆਸਟਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ20 ਵਿਸ਼ਵ ਕੱਪ ਮੁਲਤਵੀ ਹੋਣ ਦੇ ਬਾਅਦ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿਤੀ ਸੀ ਪਰ ਉਨ੍ਹਾਂ ਦੀ ਘੱਟ ਤੋਂ ਘੱਟ 2 ਸਾਲ ਤਕ ਆਈ.ਪੀ.ਐਲ. ਵਿਚ ਖੇਡਣ ਦੀ ਸੰਭਾਵਨਾ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement