ਪਵਾਰ, ਇਡੁਲਜੀ ਵਿਵਾਦ ਨੂੰ ਪਿੱਛੇ ਛੱਡ ਅੱਗੇ ਵੱਧ ਚੁੱਕੀ ਹਾਂ : ਮਿਤਾਲੀ
Published : Jan 23, 2019, 1:53 pm IST
Updated : Jan 23, 2019, 1:53 pm IST
SHARE ARTICLE
Mithali Raj
Mithali Raj

ਸਾਬਕਾ ਕੋਚ ਰਮੇਸ਼ ਪਵਾਰ ਅਤੇ ਸੀ. ਓ. ਏ. ਮੈਂਬਰ ਡਾਇਨਾ ਇਡੁਲਜੀ ਦੇ ਨਾਲ ਵਿਵਾਦਾਂ ਨੂੰ ਪਿਛੇ ਛੱਡ ਚੁੱਕੀ ਭਾਰਤੀ ਮਹਿਲਾ ਇਕ ਦਿਨਾਂ ਟੀਮ ਦੀ ਕਪਤਾਨ ਮਿਤਾਲੀ ਰਾਜ........

ਨੇਪੀਅਰ  : ਸਾਬਕਾ ਕੋਚ ਰਮੇਸ਼ ਪਵਾਰ ਅਤੇ ਸੀ. ਓ. ਏ. ਮੈਂਬਰ ਡਾਇਨਾ ਇਡੁਲਜੀ ਦੇ ਨਾਲ ਵਿਵਾਦਾਂ ਨੂੰ ਪਿਛੇ ਛੱਡ ਚੁੱਕੀ ਭਾਰਤੀ ਮਹਿਲਾ ਇਕ ਦਿਨਾਂ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਕਿਹਾ ਕਿ ਕ੍ਰਿਕਟ ਨੇ ਉਸ ਨੂੰ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਵਿਚੋਂ ਨਿਕਲਣ 'ਚ ਮਦਦ ਕੀਤੀ। ਭਾਰਤੀ ਮਹਿਲਾ ਟੀਮ ਉਸ ਸਮੇਂ ਵਿਵਾਦਾਂ ਦੇ ਘੇਰੇ 'ਚ ਆ ਗਈ ਸੀ ਜਦੋਂ ਵਿੰਡੀਜ਼ ਵਿਚ ਟੀ-20 ਵਿਸ਼ਵ ਕੱਪ ਤੋਂ ਸੈਮੀਫ਼ਾਈਨਲ 'ਚ ਬਾਹਰ ਹੋਣ ਤੋਂ ਬਾਅਦ ਮਿਤਾਲੀ ਨੇ ਪਵਾਰ 'ਤੇ ਪੱਖਪਾਤ ਦਾ ਅਤੇ ਇਡੁਲਜੀ 'ਤੇ ਉਸ ਦਾ ਕਰੀਅਰ ਬਰਬਾਦ ਕਰਨ ਦੀ ਸਾਜਸ਼ ਦਾ ਦੋਸ਼ ਲਾਇਆ ਸੀ।

ਮਿਤਾਲੀ ਨੇ ਨਿਊਜ਼ੀਲੈਂਡ ਵਿਰੁਧ ਲੜੀ ਤੋਂ ਪਹਿਲਾਂ ਕਿਹਾ ਕਿ ਜੋ ਗੁਜ਼ਰ ਗਿਆ, ਸੋ ਗੁਜ਼ਰ ਗਿਆ। ਮੈਂ ਅੱਗੇ ਵੱਧ ਚੁੱਕੀ ਹਾਂ। ਕ੍ਰਿਕਟ ਨੇ ਮੈਨੂੰ ਇਹ ਸਿਖਾਇਆ ਹੈ ਕਿ ਤੁਸੀਂ ਸੈਂਕੜਾ ਬਣਾਓ ਜਾਂ ਜੀਰੋ, ਅੱਗੇ ਵੱਧਣ ਲਈ ਤਿਆਰ ਰਹੋ। ਮਿਤਾਲੀ ਨੇ ਕਿਹਾ ਪੇਸ਼ੇਵਰ ਕ੍ਰਿਕਟਰ ਹੋਣ ਦੇ ਨਾਤੇ ਸਾਰਿਆਂ ਨੂੰ ਪਤਾ ਹੈ ਕਿ ਕੌਮਾਂਤਰੀ ਪੱਧਰ 'ਤੇ ਖੇਡਣ ਲਈ ਕੀ ਜ਼ਰੂਰੀ ਹੈ। ਅਸੀਂ ਇਥੇ ਦੇਸ਼ ਦੀ ਨੁਮਾਈਂਦਗੀ ਕਰ ਰਹੇ ਹਾਂ ਅਤੇ ਇਕ ਇਕਾਈ ਦੇ ਰੂਪ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। (ਭਾਸ਼ਾ)

ਭਾਰਤੀ ਟੀਮ ਬੁਧਵਾਰ ਨੂੰ ਪਹਿਲਾ ਵਨ ਡੇ ਖੇਡੇਗੀ। ਮਹਿਲਾ ਟੀਮ ਨੂੰ 3 ਵਨਡੇ ਅਤੇ 3 ਟੀ-20 ਮੈਚ ਖੇਡਣੇ ਹਨ। ਮਿਤਾਲੀ ਨੇ ਕਿਹਾ, ''ਧਿਆਨ ਫਿਰ ਕ੍ਰਿਕਟ 'ਤੇ ਲਿਆਉਣਾ ਜ਼ਰੂਰੀ ਹੈ ਅਤੇ ਨਿਊਜ਼ੀਲੈਂਡ ਦੌਰਾ ਇਸ 'ਚ ਮਦਦਗਾਰ ਸਾਬਤ ਹੋਵੇਗਾ। ਸਾਡੀ ਟੀਮ ਪਿਛਲੇ ਚਾਰ-ਪੰਜ ਸਾਲ ਤੋਂ ਖੇਡ ਰਹੀ ਹੈ, ਜਿਸ ਕਾਰਨ ਤਜ਼ਰਬੇ ਦੀ ਕਮੀ ਹੈ। ਸਾਨੂੰ ਹਾਲਾਤ ਦੇ ਮੁਤਾਬਕ ਢਲਣਾ ਹੋਵੇਗਾ। ਅਸੀਂ ਇਸ ਲਈ ਇਕ ਹਫਤੇ ਪਹਿਲਾਂ ਆਏ ਹਾਂ ਅਤੇ ਅਭਿਆਸ ਮੈਚ ਵੀ ਖੇਡਿਆ ਹੈ।(ਭਾਸ਼ਾ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement