ਦੇਸ਼ ਨੂੰ ਉਸ ਦੀ ਉਪਲੱਬਧੀ 'ਤੇ ਮਾਣ ਹੈ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਵਾਲੇ ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਨੂੰ ਉਸ ਦੀ ਉਪਲੱਬਧੀ 'ਤੇ ਮਾਣ ਹੈ।

ਇੱਕ ਟਵੀਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਾਰੇ ਨੌਜਵਾਨ ਪ੍ਰਤਿਭਾਸ਼ਾਲੀ ਖਿਡਾਰੀ ਆਰ ਪ੍ਰਗਨਾਨੰਦ ਦੀ ਸਫ਼ਲਤਾ ਤੋਂ ਖੁਸ਼ ਹਾਂ। ਮਸ਼ਹੂਰ ਚੈਂਪੀਅਨ ਮੈਗਨਸ ਕਾਰਲਸਨ ਖਿਲਾਫ਼ ਉਸ ਦੀ ਜਿੱਤ ਦੀ ਪ੍ਰਾਪਤੀ 'ਤੇ ਸਾਨੂੰ ਮਾਣ ਹੈ। ਮੈਂ ਪ੍ਰਤਿਭਾਸ਼ਾਲੀ ਪ੍ਰਗਨਾਨੰਦ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਨਾਰਵੇ ਦੇ ਸੁਪਰਸਟਾਰ ਨੂੰ ਹਰਾਉਣ ਵਾਲਾ ਉਹ ਤੀਜਾ ਭਾਰਤੀ ਖਿਡਾਰੀ ਹੈ।
