Laureus Sports Awards: ਨੋਵਾਕ ਜੋਕੋਵਿਚ ਤੇ ਐਤਾਨਾ ਬੋਨਮੈਟ ਨੇ ਜਿੱਤਿਆ ਲਾਰੀਅਸ ਵਰਲਡ ਆਫ ਦਿ ਈਅਰ ਅਵਾਰਡ, ਦੇਖੋ ਜੇਤੂਆਂ ਦੀ ਪੂਰੀ ਸੂਚੀ
Published : Apr 23, 2024, 8:52 pm IST
Updated : Apr 23, 2024, 8:52 pm IST
SHARE ARTICLE
Novak Djokovic
Novak Djokovic

ਇਹ ਸਮਾਰੋਹ 22 ਅਪ੍ਰੈਲ ਨੂੰ ਮੈਡਰਿਡ ਵਿਚ ਆਯੋਜਿਤ ਕੀਤਾ ਗਿਆ ਸੀ।

Laureus Sports Awards: ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਪੰਜਵੀਂ ਵਾਰ ਲਾਰੀਅਸ ਵਰਲਡ ਸਪੋਰਟਸਮੈਨ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਸਾਲ 2012, 2015, 2016 ਅਤੇ 2019 'ਚ ਇਹ ਪੁਰਸਕਾਰ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਸਪੇਨ ਦੀ ਵਿਸ਼ਵ ਕੱਪ ਜੇਤੂ ਫੁੱਟਬਾਲ ਸਟਾਰ ਐਤਾਨਾ ਬੋਨਮੈਟ ਨੇ ਵਰਲਡ ਸਪੋਰਟਸਵੂਮੈਨ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ। ਇਹ ਸਮਾਰੋਹ 22 ਅਪ੍ਰੈਲ ਨੂੰ ਮੈਡਰਿਡ ਵਿਚ ਆਯੋਜਿਤ ਕੀਤਾ ਗਿਆ ਸੀ।

ਇੰਗਲੈਂਡ ਦੇ ਸਟਾਰ ਫੁੱਟਬਾਲਰ ਜੂਡ ਬੇਲਿੰਘਮ ਨੇ ਰੀਅਲ ਮੈਡਰਿਡ ਵਿਚ ਅਪਣੇ ਸ਼ੁਰੂਆਤੀ ਪ੍ਰਭਾਵ ਲਈ ਲਾਰੀਅਸ ਬ੍ਰੇਕਥਰੂ ਆਫ ਦਿ ਈਅਰ ਪੁਰਸਕਾਰ ਜਿੱਤਿਆ। ਇਸ ਦੌਰਾਨ, ਮਸ਼ਹੂਰ ਜਿਮਨਾਸਟ ਸਿਮੋਨ ਬਾਈਲਸ ਨੂੰ ਪਿਛਲੇ ਸਾਲ ਖੇਡ ਵਿਚ ਉਸ ਦੀ ਸਨਸਨੀਖੇਜ਼ ਵਾਪਸੀ ਲਈ ਮਾਨਤਾ ਦਿਤੀ ਗਈ ਸੀ।

ਲਾਰੀਅਸ ਸਪੋਰਟਸ ਅਵਾਰਡ: ਜੇਤੂਆਂ ਦੀ ਪੂਰੀ ਸੂਚੀ

ਲਾਰੀਅਸ ਵਰਲਡ ਸਪੋਰਟਸਮੈਨ ਆਫ ਦਿ ਈਅਰ ਐਵਾਰਡ: ਨੋਵਾਕ ਜੋਕੋਵਿਚ

ਲਾਰੀਅਸ ਵਰਲਡ ਸਪੋਰਟਸਵੂਮੈਨ ਆਫ ਦਿ ਈਅਰ ਅਵਾਰਡ: ਐਤਾਨਾ ਬੋਨਮੈਟ

ਲਾਰੀਅਸ ਵਰਲਡ ਟੀਮ ਆਫ ਦਿ ਈਅਰ ਪੁਰਸਕਾਰ: ਸਪੇਨ ਮਹਿਲਾ ਫੁੱਟਬਾਲ ਟੀਮ

ਲਾਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ ਅਵਾਰਡ: ਜੂਡ ਬੇਲਿੰਘਮ

ਲਾਰੀਅਸ ਵਰਲਡ ਕਮਬੈਕ ਆਫ ਦਿ ਈਅਰ ਐਵਾਰਡ: ਸਿਮੋਨ ਬਾਈਲਸ

ਲਾਰੀਅਸ ਸਪੋਰਟ ਫਾਰ ਗੁੱਡ ਅਵਾਰਡ: ਰਾਫਾ ਨਡਾਲ ਫਾਊਂਡੇਸ਼ਨ

ਲਾਰੀਅਸ ਵਰਲਡ ਸਪੋਰਟਸਪਰਸਨ ਆਫ ਦਿ ਈਅਰ ਵਿਥ ਡਿਸਏਬਿਲਿਟੀ ਐਵਾਰਡ: ਡੀਡ ਡੀ ਗਰੂਟ

ਲਾਰੀਅਸ ਵਰਲਡ ਐਕਸ਼ਨ ਸਪੋਰਟਸਪਰਸਨ ਆਫ ਦਿ ਈਅਰ ਐਵਾਰਡ: ਅਰੀਸਾ ਟਰੂ

(For more Punjabi news apart from Laureus Sports Awards Full List of Winners , stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement