Ricky Ponting : ਬੱਲੇਬਾਜ਼ ਰਿਕੀ ਪੌਂਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੀ ਪੇਸ਼ਕਸ਼ ਨੂੰ ਠੁਕਰਾਇਆ 

By : BALJINDERK

Published : May 23, 2024, 2:02 pm IST
Updated : May 23, 2024, 2:02 pm IST
SHARE ARTICLE
Ricky Ponting
Ricky Ponting

Ricky Ponting : ਕਿਹਾ- ਮੇਰੀ ਜੀਵਨ ਸ਼ੈਲੀ ’ਚ ਫਿੱਟ ਨਹੀਂ ਬੈਠਦਾ 

Ricky Ponting : ਨਵੀਂ ਦਿੱਲੀ- ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਰਿਕੀ ਪੌਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਮੁੱਖ ਕੋਚ ਦੇ ਖ਼ਾਲੀ ਹੋਣ ਵਾਲੇ ਅਹੁਦੇ ਨੂੰ ਭਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਇਹ ਉਨ੍ਹਾਂ ਦੀ ਜੀਵਨ ਸ਼ੈਲੀ ਵਿਚ ਫਿੱਟ ਨਹੀਂ ਬੈਠਦਾ। ਪੋਂਟਿੰਗ, ਜਿਸ ਨੇ ਹਾਲ ਹੀ ’ਚ ਦਿੱਲੀ ਕੈਪੀਟਲਜ਼ ਆਈਪੀਐੱਲ ਫਰੈਂਚਾਈਜ਼ੀ ਦੇ ਮੁੱਖ ਕੋਚ ਵਜੋਂ ਸੱਤ ਸੀਜ਼ਨ ਪੂਰੇ ਕੀਤੇ ਹਨ, ਇਸ ਤੋਂ ਪਹਿਲਾਂ ਆਸਟਰੇਲੀਆ ਦੇ ਅੰਤਰਿਮ ਟੀ-20 ਕੋਚ ਵਜੋਂ ਕੰਮ ਕਰ ਚੁੱਕਿਆ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਕੋਚ ਦੇ ਅਹੁਦੇ ਲਈ ਬੀਸੀਸੀਆਈ ਵੱਲੋਂ ਕੋਈ ਸੁਝਾਅ ਆਇਆ ਜਾਂ ਨਹੀਂ।

ਇਹ ਵੀ ਪੜੋ:Bathinda Suicide News : ਬਠਿੰਡਾ ’ਚ ਮਜ਼ਦੂਰ ਨੇ ਵਾਟਰ ਵਰਕਸ ਵਾਲੀ ਡਿੱਗੀ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ 

ਰਿਕੀ ਪੋਂਟਿੰਗ ਨੇ ਆਈਸੀਸੀ ਨੂੰ ਕਿਹਾ, 'ਆਈਪੀਐਲ ਦੌਰਾਨ ਇਹ ਜਾਣਨ ਲਈ ਕੁਝ ਆਹਮੋ-ਸਾਹਮਣੇ ਗੱਲਬਾਤ ਹੋਈ ਸੀ ਕਿ ਕੀ ਮੈਂ ਇਸ ਅਹੁਦੇ ਵਿਚ ਦਿਲਚਸਪੀ ਰੱਖਦਾ ਹਾਂ ਜਾਂ ਨਹੀਂ। ਮੈਂ ਰਾਸ਼ਟਰੀ ਟੀਮ ਦਾ ਸੀਨੀਅਰ ਕੋਚ ਬਣਨਾ ਪਸੰਦ ਕਰਾਂਗਾ ਪਰ ਮੇਰੀ ਜ਼ਿੰਦਗੀ ’ਚ ਹੋਰ ਚੀਜ਼ਾਂ ਹਨ ਅਤੇ ਮੈਂ ਘਰ ਵਿਚ ਕੁਝ ਸਮਾਂ ਬਿਤਾਉਣਾ ਚਾਹੁੰਦਾ ਹਾਂ। ਹਰ ਕੋਈ ਜਾਣਦਾ ਹੈ ਕਿ ਜੇਕਰ ਤੁਸੀਂ ਭਾਰਤੀ ਟੀਮ ਨਾਲ ਕੰਮ ਕਰਦੇ ਹੋ ਤਾਂ ਤੁਸੀਂ IPL ਟੀਮ ਨਾਲ ਨਹੀਂ ਜੁੜ ਸਕਦੇ। ਇਸ ਤੋਂ ਇਲਾਵਾ ਰਾਸ਼ਟਰੀ ਮੁੱਖ ਕੋਚ ਦੀ ਨੌਕਰੀ ਸਾਲ ਵਿੱਚ 10 ਜਾਂ 11 ਮਹੀਨੇ ਹੁੰਦੀ ਹੈ ਅਤੇ ਮੈਂ ਇਹ ਕਰਨਾ ਚਾਹੁੰਦਾ ਹਾਂ, ਇਹ ਮੇਰੀ ਜੀਵਨ ਸ਼ੈਲੀ ਅਤੇ ਉਨ੍ਹਾਂ ਚੀਜ਼ਾਂ ਵਿੱਚ ਫਿੱਟ ਨਹੀਂ ਬੈਠਦਾ।

(For more news apart from Ricky Ponting turned down offer become head coach Indian cricket team News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement