
ਇਸ ਤੋਂ ਪਹਿਲਾਂ 2014 ਅਤੇ 2018 ਵਿਚ ਹੋਇਆ ਸੀ ਭਾਰਤ ਅਤੇ ਅਫ਼ਗਾਨਿਸਤਾਨ ਦਾ ਮੈਚ
ਨਵੀਂ ਦਿੱਲੀ: ਭਾਰਤ ਅਤੇ ਅਫ਼ਗਾਨਿਸਤਾਨ ਵਰਲਡ ਕੱਪ ਮੈਚ ਅਜਿਹਾ ਹੋਵੇਗਾ ਇਹ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ। ਆਸਟ੍ਰੇਲੀਆ, ਪਾਕਿਸਤਾਨ ਅਤੇ ਸਾਉਥ ਅਫ਼ਰੀਕਾ ਵਰਗੀਆਂ ਟੀਮਾਂ ਨੂੰ ਮਾਤ ਦੇਣ ਵਾਲੀ ਭਾਰਤੀ ਟੀਮ ਨੂੰ ਅਫ਼ਗਾਨਿਸਤਾਨ ਵਿਰੁਧ ਇੰਨਾ ਸੰਘਰਸ਼ ਕਰਨਾ ਪਵੇਗਾ ਇਹ ਖਿਆਲ ਕਿਸੇ ਦੇ ਦਿਮਾਗ਼ ਵਿਚ ਨਹੀਂ ਆਇਆ ਹੋਵੇਗਾ। ਪਰ ਕ੍ਰਿਕਟ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਖ਼ਿਆਲ ਜਾਂ ਲੋਕਾਂ ਦੀ ਉਮੀਦ ਦੇ ਹਿਸਾਬ ਨਾਲ ਨਹੀਂ ਖੇਡਿਆ ਜਾਂਦਾ ਬਲਕਿ ਮੈਦਾਨ ਵਿਚ ਚੰਗੇ ਪ੍ਰਦਰਸ਼ਨ ਨਾਲ ਖੇਡਿਆ ਜਾਂਦਾ ਹੈ।
India vs Afghanistan
ਭਾਰਤ ਅਤੇ ਅਫ਼ਗਾਨਿਸਤਾਨ ਇਸ ਤੋਂ ਪਹਿਲਾਂ 2018 ਵਿਚ ਏਸ਼ੀਆ ਕੱਪ ਦੇ ਗਰੁੱਪ ਸਟੇਜ ’ਤੇ ਖੇਡਿਆ ਸੀ ਅਤੇ ਉਸ ਤੋਂ ਵੀ ਪਹਿਲਾਂ 2014 ਦੇ ਏਸ਼ੀਆ ਕੱਪ ਵਿਚ। 2014 ਵਿਚ ਤਾਂ ਭਾਰਤ ਨੇ ਜਿੱਤ ਦਰਜ ਕਰ ਲਈ ਸੀ ਪਰ 2018 ਵਿਚ ਜ਼ਿਆਦਾ ਬਿਹਤਰ ਹੋ ਚੁੱਕੀ ਅਫ਼ਗਾਨ ਟੀਮ ਨੇ ਭਾਰਤ ਨੂੰ ਹੋਰ ਸਖ਼ਤੀ ਵਰਤਣ ਲਈ ਮਜ਼ਬੂਰ ਕਰ ਦਿੱਤਾ ਸੀ। ਹਾਲਾਂਕਿ ਉਸ ਭਾਰਤੀ ਟੀਮ ਵਿਚ ਜ਼ਿਆਦਾ ਦਿਗ਼ਜ ਨਹੀਂ ਸਨ। ਕਪਤਾਨ ਵਿਰਾਟ ਕੋਹਲੀ ਨੇ ਜ਼ਰੂਰ ਦਿਖਾਇਆ ਕਿ ਕਿਵੇਂ ਦਬਾਅ ਵਿਚ ਹੋ ਕੇ ਵੀ ਸਹੀ ਬੱਲੇਬਾਜ਼ੀ ਕੀਤੀ ਜਾ ਸਕਦੀ ਹੈ ਪਰ ਅਸਲੀ ਕਪਤਾਨੀ ਤਾਂ ਗੇਂਦਬਾਜ਼ੀ ਦੌਰਾਨ ਹੀ ਵੇਖੀ ਗਈ।
India vs Afghanistan
ਸ਼ਮੀ ਅਤੇ ਬੁਮਰਾਹ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਫਿਰ ਅਫ਼ਗਾਨਿਸਤਾਨ ਨੇ ਵੀ ਸਖ਼ਤ ਦੀ ਟੱਕਰ ਦਿੱਤੀ ਅਤੇ ਛੋਟੀ-ਛੋਟੀ ਪਾਰਟਨਰਸ਼ਿਪ ਕੀਤੀ। ਆਖਰੀ ਓਵਰਾਂ ਵਿਚ ਮੁਹੰਮਦ ਨਬੀ ਦੀ ਦਲੇਰ ਬੈਟਿੰਗ ਅਤੇ ਫਿਰ 50ਵੇਂ ਓਵਰ ਵਿਚ ਸ਼ਮੀ ਦੀ ਹੈਟ੍ਰਿਕ ਨੇ ਇਸ ਮੈਚ ਨੂੰ ਉਸ ਨਤੀਜੇ ਤੇ ਖ਼ਤਮ ਕੀਤਾ ਜਿਸ ਦੀ ਸੱਭ ਨੇ ਉਮੀਦ ਲਗਾਈ ਸੀ।
ਹਾਲਾਂਕਿ ਇਸ ਮੈਚ ਨੂੰ ਰੋਮਾਂਚਕ ਬਣਾਉਣ ਵਿਚ ਸਭ ਤੋਂ ਵੱਡਾ ਰੋਲ ਅਫ਼ਗਾਨਿਸਤਾਨ ਦੀ ਚੰਗੀ ਗੇਂਦਬਾਜ਼ੀ ਦਾ ਹੈ ਅਤੇ ਇਸ ਲਈ ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਫੈਨਸ ਤੱਕ ਨੇ ਉਹਨਾਂ ਦੀ ਬਹੁਤ ਤਾਰੀਫ਼ ਕੀਤੀ। ਭਾਰਤੀ ਟੀਮ 4 ਜਿੱਤ ਤੋਂ ਬਾਅਦ 9 ਪੁਆਇੰਟ ਹਾਸਲ ਕਰ ਚੁੱਕੀ ਹੈ ਅਤੇ ਟੇਬਲ ਵਿਚ ਤੀਜੇ ਨੰਬਰ ’ਤੇ ਪਹੁੰਚ ਚੁੱਕੀ ਹੈ। ਭਾਰਤ ਦਾ ਅਗਲਾ ਮੈਚ 27 ਜੂਨ ਨੂੰ ਵੈਸਟਇੰਡੀਜ਼ ਵਿਰੁਧ ਹੈ। ਅਫ਼ਗਾਨਿਸਤਾਨ ਦੀ ਇਹ ਲਗਾਤਾਰ 6ਵੀਂ ਹਾਰ ਹੈ ਅਤੇ ਟੀਮ ਦਾ ਅਗਲਾ ਮੁਕਾਬਲਾ 24 ਜੂਨ ਨੂੰ ਬੰਗਲਾਦੇਸ਼ ਵਿਰੁਧ ਹੋਵੇਗਾ।