
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਹੈਦਰਾਬਾਦ: ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਅਪਣੇ ਪਹਿਲੇ ਮੈਚ ਵਿਚ ਯੂ-ਮੁੰਬਾ ਨੂੰ ਸੋਮਵਾਰ ਨੂੰ 42-23 ਨਾਲ ਹਰਾ ਕੇ ਇਸ ਲੀਗ ਵਿਚ ਅਪਣੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਯੂ-ਮੁੰਬਾ ਦੀ ਦੋ ਮੈਚਾਂ ਵਿਚ ਇਹ ਪਹਿਲੀ ਹਾਰ ਹੈ। ਜੈਪੁਰ ਦੇ ਦੀਪਕ ਹੁੱਡਾ ਨੇ ਇਸ ਮੈਚ ਵਿਚ ਦੁੱਗਣੀ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਨੇ ਪ੍ਰੋ ਕਬੱਡੀ ਲੀਗ ਵਿਚ 25ਵੀਂ ਵਾਰ ਸੁਪਰ-10 ਪੂਰਾ ਕੀਤਾ।
U Mumba vs Jaipur Pink Panthers
ਇਸ ਤੋਂ ਇਲਾਵਾ ਲੀਗ ਵਿਚ ਅਪਣੇ 600 ਰੇਡ ਪੁਆਇੰਟਸ ਵੀ ਪੂਰੇ ਕਰ ਲਏ। ਜੈਪੁਰ ਦੀ ਟੀਮ ਇੱਥੇ ਗਚੀਬਾਵਲੀ ਇਨਡੋਰ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਪਹਿਲੇ ਹਾਫ਼ ‘ਚ 22-9 ਨਾਲ ਅੱਗੇ ਸੀ। ਟੀਮ ਨੇ ਦੂਜੇ ਹਾਫ਼ ਵਿਚ ਵੀ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਜਿੱਤ ਅਪਣੇ ਨਾਂਅ ਦਰਜ ਕਰ ਲਈ। ਜੈਪੁਰ ਦੀ ਟੀਮ ਲਈ ਦੀਪਕ ਹੁੱਡਾ ਨੇ 11, ਨਿਤਿਨ ਰਾਵਲ ਨੇ 7 ਅਤੇ ਦੀਪਕ ਨਰਵਾਲ ਨੇ ਛੇ ਅੰਕ ਹਾਸਲ ਕੀਤੇ। ਟੀਮ ਨੂੰ ਰੇਡ ਨਾਲ 25, ਟੈਕਲ ਨਾਲ 11 ਅਤੇ ਆਲ ਆਊਟ ਛੇ ਅੰਕ ਮਿਲੇ।
U Mumba vs Jaipur Pink Panthers
ਯੂ-ਮੁੰਬਾ ਲਈ ਅਭਿਸ਼ੇਕ ਸਿੰਘ ਨੇ ਸੱਤ ਅਤੇ ਡੌਂਗ ਜਿਓਨ ਨੇ ਛੇ ਅੰਕ ਹਾਸਲ ਕੀਤੇ। ਮੁੰਬਾ ਦੇ ਰੋਹਿਤ ਬਾਲਯਾਨ ਨੇ ਲੀਗ ਵਿਚ ਅਪਣੇ 500 ਰੇਡ ਪੁਆਇੰਟਸ ਪੂਰੇ ਕਰ ਲਏ ਹਨ। ਟੀਮ ਨੂੰ ਰੇਡ ਨਾਲ 18 ਅਤੇ ਟੈਕਲ ਨਾਲ ਪੰਜ ਅੰਕ ਮਿਲੇ ਹਨ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ