Asian Games : 15 ਸਾਲ  ਦੇ ਸ਼ਾਰਦੁਲ ਨੇ ਜਿੱਤਿਆ ਸਿਲਵਰ ਮੈਡਲ
Published : Aug 23, 2018, 7:31 pm IST
Updated : Aug 23, 2018, 7:31 pm IST
SHARE ARTICLE
Sharadul
Sharadul

ਇੰਡੋਨੇਸ਼ੀਆ `ਚ ਚਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ ਭਾਰਤ ਨੇ ਇਕ ਹੋਰ ਮੈਡਲ `ਤੇ ਕਬਜ਼ਾ ਕਰ ਲਿਆ ਹੈ।

ਜਕਾਰਤਾ : ਇੰਡੋਨੇਸ਼ੀਆ `ਚ ਚਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ ਭਾਰਤ ਨੇ ਇਕ ਹੋਰ ਮੈਡਲ `ਤੇ ਕਬਜ਼ਾ ਕਰ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਸ਼ੂਟਿੰਗ ਵਿਚ ਇਕ ਵਾਰ ਫਿਰ ਭਾਰਤ ਦੀ ਝੋਲੀ ਵਚ ਸਿਲਵਰ ਮੈਡਲ ਪਾਇਆ ਹੈ। ਇਸ ਵਾਰ ਡਬਲ ਟਰੈਪ ਦੀ ਪੁਰਸ਼ ਮੁਕਾਬਲੇ ਵਿਚ ਸ਼ਾਰਦੁਲ ਸਵੇਰਾ ਨੇ ਫਾਈਨਲ ਰਾਉਂਡ ਵਿਚ 73 ਅੰਕ ਹਾਸਲ ਕਰ ਕੇ ਦੂਜਾ ਸਥਾਨ ਹਾਸਲ ਕਰ ਕੇ ਇਹ ਉਪਲਬਧੀ ਹਾਸਲ ਕੀਤੀ ।



 

ਦਸਿਆ ਜਾ ਰਿਹਾ ਹੈ ਕਿ ਇਹ ਖਿਡਾਰੀ ਸਿਰਫ 15 ਸਾਲ ਦਾ ਹੀ ਹੈ। 15 ਸਾਲ ਦਾ ਸ਼ਾਰਦੁਲ ਇੰਡੋਨੇਸ਼ੀਆ ਵਿਚ ਜਾਰੀ ਏਸ਼ੀਆਈ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਤੀਸਰੇ ਸ਼ੂਟਰ ਹਨ। ਇਸ ਤੋਂ ਪਹਿਲਾਂ ਸ਼ਾਰਦੁਲ ਨੇ 141 ਅੰਕਾਂ  ਦੇ ਨਾਲ ਟਾਪ `ਤੇ ਰਹਿੰਦੇ ਹੋਏ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ ਸੀ। ਸ਼ਾਰਦੁਲ  ਦੇ ਇਲਾਵਾ ਇਸ ਮੁਕਾਬਲੇ ਵਿਚ ਕੋਰੀਆ ਦੇ ਹਿਊਨਵੂ ਸ਼ਿਨ ਨੇ ਗੋਲਡ ਅਤੇ ਕਤਰ ਦੇ ਹਾਮਿਦ ਅਲੀ ਅਲ ਮਾਰੀ ਨੇ ਬਰਾਂਜ ਮੈਡਲ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਭਾਰਤ  ਦੇ ਮੈਡਲਾਂ ਦੀ ਗਿਣਤੀ 17 ਹੋ ਗਈ ਹੈ। 



 

ਤੁਹਾਨੂੰ ਦਸ ਦੇਈਏ ਕਿ ਭਾਰਤ  ਦੇ ਖ਼ਾਤੇ ਵਿਚ ਹੁਣ ਤਕ 4 ਗੋਲਡ ,  4 ਸਿਲਵਰ ਅਤੇ 9 ਬਰਾਂਜ ਮੈਡਲ ਆਏ ਹਨ। ਸ਼ਾਰਦੁਲ ਦੀ ਉਪਲਬਧੀ `ਤੇ ਓਲੰਪਿਕ ਗੋਲਡ ਮੇਡਲਿਸਟ ਅਭਿਨਵ ਬਿੰਦਰਾ ਅਤੇ ਖੇਡ ਮੰਤਰੀ  ਰਾਜਵਰਧਨ ਸਿੰਘ  ਰਾਠੌੜ ਨੇ ਵੀ ਟਵੀਟ ਕਰ ਵਧਾਈ ਦਿੱਤੀ ਹੈ। ਸ਼ਾਰਦੁਲ ਗੋਲਡ ਮੇਡਲ ਜਿੱਤਣ ਵਾਲੇ ਕੋਰੀਆਈ ਖਿਡਾਰੀ ਤੋਂ ਸਿਰਫ 1 ਅੰਕ ਪਿੱਛੇ ਰਹਿ ਗਏ। ਏਸ਼ੀਅਨ ਖੇਡਾਂ ਵਿਚ ਡਬਲ ਟਰੈਪ ਮੁਕਾਬਲੇ ਵਿਚ ਮੈਡਲ ਜਿੱਤਣ ਵਾਲੇ ਉਹ ਤੀਸਰੇ ਭਾਰਤੀ ਖਿਡਾਰੀ ਬਣ ਗਏ ਹਨ।  



 

ਸ਼ਾਰਦੁਲ ਤੋਂ ਪਹਿਲਾਂ ਸਾਲ 2010 ਵਿੱਚ ਰੋਜੰਨ ਸੋਢੀ  ਨੇ ਇਸ ਖੇਡਾਂ ਵਿੱਚ ਗੋਲਡ ਜਿੱਤਿਆ ਸੀ।  ਇੰਡੋਨੇਸ਼ੀਆ ਵਿਚ ਜਾਰੀ ਏਸ਼ੀਆਈ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।  ਇਸ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਸ਼ਾਰਦੁਲ ਤੀਸਰੇ ਕਿਸ਼ੋਰ ਖਿਡਾਰੀ ਹਨ। ਉਨ੍ਹਾਂ ਨੂੰ ਪਹਿਲਾਂ ਸੌਰਭ ਚੌਧਰੀ   ( 10 ਮੀਟਰ ਏਅਰ ਪਿਸਟਲ ਵਿੱਚ ਗੋਲਡ )  ਅਤੇ ਲਕਸ਼  ( ਟਰੈਪ ਸ਼ੂਟਿੰਗ ਵਿਚ ਸਿਲਵਰ )  ਮੈਡਲ ਆਪਣੇ ਨਾਮ ਕੀਤਾ ਸੀ। ਭਾਰਤ ਦੇ ਸਾਰੇ ਹੀ ਖਿਡਾਰੀ ਬੇਹਤਰੀਨ ਪ੍ਰਦਰਸ਼ਨ ਕਰ ਦੇਸ਼ ਵਾਸੀਆਂ ਨੂੰ ਖੁਸ਼ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement