ਤਿੰਨੇ ਰੂਪਾਂ ਦੀ ਕ੍ਰਿਕਟ ਦਰਜਾਬੰਦੀ ਦੇ ਸਿਖਰ ’ਤੇ ਪੁੱਜਾ ਭਾਰਤ

By : BIKRAM

Published : Sep 23, 2023, 2:28 pm IST
Updated : Sep 23, 2023, 2:28 pm IST
SHARE ARTICLE
Indian cricketers
Indian cricketers

ਕ੍ਰਿਕੇਟ ਇਤਿਹਾਸ ’ਚ ਮੀਲ ਦਾ ਪੱਥਰ ਸਰ ਕਰਨ ਵਾਲੀ ਦੂਜੀ ਟੀਮ ਬਣਿਆ ਭਾਰਤ

ਦੁਬਈ: ਆਸਟਰੇਲੀਆ ਵਿਰੁਧ ਇਕ ਦਿਨ ਦੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਜਿੱਤ ਦਰਜ ਕਰਨ ’ਚ ਭਾਰਤ ਵਨਡੇ ਰੈਂਕਿੰਗ ’ਚ ਸਿਖਰ ’ਤੇ ਪੁੱਜ ਗਿਆ ਹੈ ਅਤੇ ਇਸ ਤਰ੍ਹਾਂ ਉਹ ਤਿੰਨੇ ਤਰ੍ਹਾਂ ਦੀ ਕ੍ਰਿਕੇਟ ਦਰਜਾਬੰਦੀ ’ਚ ਦੁਨੀਆਂ ਦੀ ਨੰਬਰ ਇਕ ਟੀਮ ਬਣ ਗਿਆ ਹੈ।

ਆਸਟਰੇਲੀਆ ਵਿਰੁਧ ਸ਼ੁਕਰਵਾਰ ਨੂੰ ਪੰਜ ਵਿਕੇਟਾਂ ਦੀ ਜਿੱਤ ਨਾਲ ਭਾਰਤ ਦੇ 116 ਰੇਟਿੰਗ ਅੰਕ ਹੋ ਗਏ ਹਨ ਅਤੇ ਉਸ ਨੇ ਅਤੇ ਚਿਰਵਿਰੋਧੀ ਪਾਕਿਸਤਾਨ (115 ਅੰਕ) ਨੂੰ ਸਿਖਰ ਤੋਂ ਹਟਾ ਦਿਤਾ ਹੈ।

ਭਾਰਤ ਟੈਸਟ ਅਤੇ ਟੀ20 ਰੈਂਕਿੰਗ ’ਚ ਪਹਿਲਾਂ ਹੀ ਸਿਖਰ ’ਤੇ ਕਾਬਜ਼ ਸੀ ਅਤੇ ਇਸ ਤਰ੍ਹਾਂ ਹੁਣ ਉਹ ਤਿੰਨੇ ਰੂਪਾਂ ’ਚ ਸਿਖਰ ’ਤੇ ਪਹੁੰਚ ਗਿਆ ਹੈ। 

ਮਰਦਾਨਾ ਕ੍ਰਿਕੇਟ ਦੇ ਇਤਿਹਾਸ ’ਚ ਇਹ ਸਿਰਫ਼ ਦੂਜਾ ਮੌਕਾ ਹੈ ਜਦੋਂ ਕੋਈ ਟੀਮ ਤਿੰਨੇ ਰੂਪਾਂ ’ਚ ਨੰਬਰ ਇੱਕ ’ਤੇ ਕਾਬਜ਼ ਹੋਈ ਹੈ। ਇਸ ਤੋਂ ਪਹਿਲਾਂ ਦਖਣੀ ਅਫ਼ਰੀਕਾ ਨੇ ਅਗੱਸਤ 2012 ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਭਾਰਤ ਤੋਂ ਹਾਰਨ ਕਾਰਨ ਆਸਟ੍ਰੇਲੀਆ ਨੂੰ ਦੋ ਅੰਕਾਂ ਦਾ ਨੁਕਸਾਨ ਹੋਇਆ ਪਰ ਉਹ 111 ਰੇਟਿੰਗ ਅੰਕਾਂ ਨਾਲ ਹੁਣ ਵੀ ਤੀਜੇ ਨੰਬਰ ’ਤੇ ਬਣੀ ਹੋਈ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜਾ ਇਕ ਰੋਜ਼ਾ ਮੇਚ ਐਤਵਾਰ ਨੂੰ ਇੰਦੌਰ ’ਚ ਖੇਡਿਆ ਜਾਣਾ ਹੈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement