
ਕ੍ਰਿਕਟ ਦੇ ‘ਭਗਵਾਨ’ ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਦੀ ਜੋੜੀ ਭਾਰਤ ਲਈ ਖੇਡਣ ਤੋਂ ਪਹਿਲਾਂ ਹੀ ਮਸ਼ਹੂਰ ਹੋ ਗਈ ਸੀ...
ਨਵੀਂ ਦਿੱਲੀ (ਭਾਸ਼ਾ) : ਕ੍ਰਿਕਟ ਦੇ ‘ਭਗਵਾਨ’ ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਦੀ ਜੋੜੀ ਭਾਰਤ ਲਈ ਖੇਡਣ ਤੋਂ ਪਹਿਲਾਂ ਹੀ ਮਸ਼ਹੂਰ ਹੋ ਗਈ ਸੀ। 1988 ‘ਚ ਆਜ਼ਾਦ ਮੈਦਾਨ ‘ਚ ਸਕੂਲੀ ਕ੍ਰਿਕਟ ਦੇ ਅਧੀਨ 664 ਰਨਾਂ ਦੀ ਸਾਝੇਦਾਰੀ ਕਰਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਹ ਦੋਨੋਂ ਜਿਗਰੀ ਦੋਸਤ ਇਕ ਵਾਰ ਫਿਰ ਤੋਂ ਕ੍ਰਿਕਟ ਮੈਦਾਨ ਵਿਚ ਦਿਖਾਈ ਦੇਣਗੇ। ਪਰ ਇਸ ਵਾਰ ਇਹਨਾਂ ਦਾ ਟਾਰਗੇਟ ਹੋਵੇਗਾ ਨਵੀਂ ਪ੍ਰਤਿਭਾ ਨੂੰ ਨਿਖ਼ਾਰਨਾ ਅਤੇ ਮੁੰਬਈ ਅਤੇ ਭਾਰਤ ਨੂੰ ਕ੍ਰਿਕਟ ਜਗਤ ਵਿਚ ਟਾਪ ਉਤੇ ਬਣਾਈ ਰੱਖਣਾ।
Vinod Kambli and Sachin Tendulkar
90 ਦੇ ਸੈਂਕੜੇ ਵਿਚ ਕਾਂਬਲੀ ਅਤੇ ਤੇਂਦੁਲਕਰ ਦੀ ਜੋੜੀ ਨੂੰ ਜੈ-ਵੀਰੂ ਦੀ ਜੋੜੀ ਦੇ ਨਾਮ ਤੋਂ ਵੀ ਜਾਣੀ ਜਾਂਦੀ ਸੀ। ਪਰ ਹੁਣ ਪੋਸਟ ਰਿਟਾਇਰਮੈਂਟ ਪਾਰਟੀ ਵਿਚ ਸਚਿਨ ਨੇ ਕਾਂਬਲੀ ਨੂੰ ਨਹੀਂ ਸੱਦਿਆ ਤਾਂ ਕਾਂਬਲੀ ਨੇ ਕਿਹਾ ਕਿ ਉਹਨਾਂ ਦੇ ਸਕੂਲੀ ਦੋਸਤ ਨੇ ਉਸ ਨੂੰ ਭੁਲਾ ਦਿੱਤਾ ਹੈ। ਅਸਲੀਅਤ ‘ਚ, 9 ਸਾਲ ਪਹਿਲੇਂ ਵਿਨੋਦ ਕਾਂਬਲੀ ਨੇ ਸਚਿਨ ਤੇਂਦੁਲਕਰ ਦੇ ਨਾਲ ਅਪਣੀ ਦੋਸਤੀ ਨੂੰ ਇਹ ਕਹਿ ਕੇ ਖਤਮ ਕਰ ਦਿਤਾ ਸੀ ਕਿ ਉਹਨਾਂ ਦੇ ਖ਼ਰਾਬ ਦੌਰ ਵਿਚ ਸਚਿਨ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਕਾਂਬਲੀ ਨੇ ਇਹ ਗੱਲ ਇਕ ਰਿਅਲਿਟੀ ਟੀਵੀ ਸ਼ੋਅ ਦੇ ਅਧੀਨ ਕਹੀ ਸੀ।
Vinod Kambli and Sachin Tendulkar
ਸਚਿਨ ਨੇ ਇੰਗਲਿਸ਼ ਮਿਡਿਲਸੈਕਸ ਦੇ ਨਾਲ ਮਿਲ ਕੇ ਗਲੋਬਲ ਅਕਾਦਮੀ ਸ਼ੁਰੂ ਕੀਤੀ ਸੀ। ਇਕ ਤੋਂ 4 ਨਵੰਬਰ ਨੂੰ ਡੀਵਾਈ ਪਾਟਿਲ ਸਟੇਡੀਅਮ ਵਿਚ, 6-9 ਨਵੰਬਰ ਨੂੰ ਐਮਆਈ ਜੀ ਕਲੱਬ, ਬਾਂਦਰਾ ਵਿਚ 7 ਤੋਂ 17 ਅਤੇ 13 ਤੋਂ 18 ਸਾਲ ਦੇ ਨੌਜਵਾਨਾਂ ਨੂੰ ਕੋਚਿੰਗ ਦਿਤੀ ਜਾਵੇਗੀ। 12 ਤੋਂ 15 ਅਤੇ 17 ਤੋਂ 20 ਨਵੰਬਰ ਨੂੰ ਇਹ ਕੈਂਪ ਪੂਨੇ ਵਿਚ ਸ਼ਿਫ਼ਟ ਹੋ ਜਾਵੇਗਾ। ਤੇਂਦੁਲਕਰ ਨੇ ਵੱਡੇ ਕੱਦ ਨੂੰ ਦੇਖਦੇ ਹੋਏ ਉਹਨਾਂ ਦੇ ਇਸ ਕੈਂਪ ਵਿਚ ਹੋਰ ਵੀ ਮਹਾਨ ਕ੍ਰਿਕਟਰ ਸ਼ਾਮਲ ਹੋ ਸਕਦੇ ਹਨ। ਪਰ ਕਾਂਬਲੀ ਦੇ ਪ੍ਰਤੀ ਉਹਨਾਂ ਦੇ ਮਨ ਵਿਚ ਇਕ ਸਾਫ਼ਟ ਕਾਰਨਰ ਰਿਹਾ ਹੈ। ਇਸ ਸਾਝੇਦਾਰੀ ਨੂੰ ਲੈ ਕੇ ਵਿਨੋਦ ਕਾਂਬਲੀ ਨੇ ਵੀ ਇਕ ਟਵੀਟ ਕੀਤਾ ਹੈ।
Vinod Kambli and Sachin Tendulkar
ਵਿਨੋਦ ਕਾਂਬਲੀ ਨੇ ਲਿਖਿਆ ਹੈ। ਬੱਚਿਆਂ ਨੂੰ ਤੇਂਦੁਲਕਰ ਅਕੈਡਮੀ ਦੇ ਮੁੰਬਈ ਅਤੇ ਪੂਨੇ ਵਿਚ ਲੱਗਣ ਵਾਲੇ ਕੈਂਪ ਵਿਚ ਸਿਖਾਉਣ ਲਈ ਉਤਸ਼ਾਹਿਤ ਹਾਂ। ਇਸ ਨਾਲ ਮੈਂ ਅਤੇ ਸਚਿਨ ਇਕ ਨਵੀ ਪਾਰੀ ਸ਼ੁਰੂ ਕਰਨ ਜਾ ਰਹੇ ਹਾਂ, ਇਸ ‘ਚ ਅਸੀਂ ਬੱਚਿਆਂ ਨੂੰ ਮਿਲ ਕੇ ਗੁਰ ਸਿਖਾਵਾਂਗੇ। ਉਮੀਦ ਕਰਦਾ ਹਾਂ ਇਹ ਸਾਂਝੇਦਾਰੀ 1988 ਦੇ ਆਜ਼ਾਦ ਮੈਦਾਨ ਦੀ ਪਾਰਟਨਰਸ਼ਿਪ ਵਰਗੀ ਹੀ ਹੋਵੇ।