
ਪਹਿਲੇ ਮੈਚ ਵਿਚ ਚਾਰ ਦੌੜਾਂ ਨਾਲ ਮਾਤ ਖਾਣ ਵਾਲੀ ਭਾਰਤੀ ਟੀਮ ਦੀਆਂ ਨਜਰਾਂ ਸੀਰੀਜ਼......
ਮੈਲਬੋਰਨ (ਭਾਸ਼ਾ): ਪਹਿਲੇ ਮੈਚ ਵਿਚ ਚਾਰ ਦੌੜਾਂ ਨਾਲ ਮਾਤ ਖਾਣ ਵਾਲੀ ਭਾਰਤੀ ਟੀਮ ਦੀਆਂ ਨਜਰਾਂ ਸੀਰੀਜ਼ ਵਿਚ ਬਰਾਬਰੀ ਹਾਸਲ ਕਰਨ ਉਤੇ ਹੈ। ਆਸਟਰੇਲਿਆ ਨੇ ਬ੍ਰਿਸਬੇਨ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਭਾਰਤ ਨੂੰ ਮਾਤ ਦੇ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜਤ ਲੈ ਲਈ ਹੈ। ਲਗਾਤਾਰ ਸੱਤ ਵਿਸ਼ਵ ਟੀ-20 ਸੀਰੀਜ਼ ਜਿੱਤ ਚੁੱਕੀ ਵਿਰਾਟ ਕੋਹਲੀ ਦੀ ਟੀਮ ਇਸ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ ਅਤੇ ਇਸ ਦੇ ਲਈ ਗੇਂਦਬਾਜੀ ਅਤੇ ਬੱਲੇਬਾਜੀ ਕ੍ਰਮ ਦੋਨਾਂ ਵਿਚ ਬਦਲਾਵ ਕੀਤੇ ਜਾ ਸਕਦੇ ਹਨ।
India Team
ਦੂਜੇ ਮੈਚ ਵਿਚ ਕੋਹਲੀ ਅਪਣੇ ਆਪ ਤੀਸਰੇ ਨੰਬਰ ਉਤੇ ਉਤਰ ਸਕਦੇ ਹਨ। ਉਥੇ ਹੀ ਕੇ.ਐੱਲ ਰਾਹੁਲ ਨੂੰ ਬਾਹਰ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਮਨੀਸ਼ ਪਾਂਡੇ ਜਾਂ ਸਰੀਅਸ ਅਯਰ ਟੀਮ ਵਿਚ ਆ ਸਕਦੇ ਹਨ। ਟੀਮ ਪ੍ਰਬੰਧਨ ਗੇਂਦਬਾਜ਼ੀ ਹਮਲੇ 'ਤੇ ਵੀ ਦੁਬਾਰਾ ਵਿਚਾਰ ਕਰ ਸਕਦਾ ਹੈ। ਹਰੀ ਪਿੱਚ ਉਤੇ ਕਰੁਣਾਲ ਨੇ 4 ਓਵਰਾਂ ਵਿਚ 55 ਦੌੜਾਂ ਦਿਤੀਆਂ ਅਤੇ ਉਨ੍ਹਾਂ ਨੂੰ 6 ਛੱਕੇ ਪਏ। ਐੱਮ.ਸੀ.ਜੀ. ਦੀ ਪਿੱਚ ਵੀ ਉਸੇ ਤਰ੍ਹਾਂ ਰਹਿੰਦੀ ਹੈ ਤਾਂ ਕੋਹਲੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਉਤਾਰ ਸਕਦੇ ਹਨ।
Team India And Australia
ਜਿਨ੍ਹਾਂ ਦਾ ਟੀ-20 ਵਿਚ ਸ਼ਾਨਦਾਰ ਰਿਕਾਰਡ ਹੈ। ਇਨ੍ਹੀ ਕਰੀਬੀ ਹਾਰ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਟੀਮ ਪ੍ਰਬੰਧਨ ਕੀ ਬਦਲਾਅ ਕਰਦਾ ਹੈ। ਪੰਡਯਾ ਨੂੰ ਬਾਹਰ ਕਰਨ ਨਾਲ ਇਕ ਬੱਲੇਬਾਜ਼ ਘੱਟ ਹੋ ਜਾਵੇਗਾ ਅਤੇ ਕੋਹਲੀ ਇਸ ਤਰ੍ਹਾਂ ਨਾਲ ਨਹੀਂ ਕਰਨਗੇ। ਇੰਡੀਆ ਟੀਮ ਨੂੰ ਇਸ ਮੈਚ ਵਿਚ ਅਪਣਾ ਵਧਿਆ ਪ੍ਰਦਰਸ਼ਨ ਕਰਨਾ ਪਵੇਗਾ। ਇਸ ਮੈਚ ਨੂੰ ਜਿੱਤਣ ਦੇ ਨਾਲ ਸੀਰੀਜ਼ ਨੂੰ ਬਰਾਬਰ ਕੀਤਾ ਜਾ ਸਕਦਾ ਹੈ। ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਨੂੰ ਅਪਣੀ ਲੈਅ ਬਰਕਰਾਰ ਰੱਖਣੀ ਪਵੇਗੀ।