
ਆਸਟਰੇਲੀਆ ਦੇ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਸਲੈਡਿੰਗ ਨੂੰ ਲੈ ਕੇ ਵਿਰਾਟ ਕੋਹਲੀ ਨੇ...
ਬ੍ਰਿਸਬੇਨ (ਭਾਸ਼ਾ) : ਆਸਟਰੇਲੀਆ ਦੇ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਤੋਂ ਪਹਿਲਾਂ ਸਲੈਡਿੰਗ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਟੀਮ ਇਸ ਦੀ ਸ਼ੁਰੂਆਤ ਨਹੀਂ ਕਰੇਗੀ। ਵਿਰਾਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਿਰੋਧੀਆਂ ਨਾਲ ਉਲਝੇਗੀ ਨਹੀਂ। ਜੇਕਰ ਉਹ ਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਆਤਮ-ਸਨਮਾਨ ਲਈ ਲੜਾਂਗੇ।
India vs Australiaਭਾਰਤੀ ਟੀਮ ਬੁੱਧਵਾਰ ਨੂੰ ਆਸਟਰੇਲੀਆ ਦੇ ਖਿਲਾਫ਼ ਗਾਬਾ ਵਿਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਮੈਚ ਤੋਂ ਪਹਿਲਾਂ ਵਿਰਾਟ ਨੇ ਕਿਹਾ, ‘ਮੇਰੇ ਲਈ ਅਗਰੈਸ਼ਨ ਦਾ ਮਤਲੱਬ ਜਿੱਤਣ ਦਾ ਜਨੂੰਨ ਹੈ। ਹਰ ਕਿਸੇ ਲਈ ਅਗਰੈਸ਼ਨ ਦਾ ਮਤਲਬ ਵੱਖ-ਵੱਖ ਹੁੰਦਾ ਹੈ। ਮੇਰੇ ਲਈ ਹਰ ਕੀਮਤ ‘ਤੇ ਮੈਚ ਜਿੱਤਣਾ ਹੈ। ਟੀਮ ਲਈ ਹਰ ਗੇਂਦ ਨੂੰ ਜਿੱਤਣਾ ਹੈ। ਮੇਰੇ ਲਈ ਇਸ ਦਾ ਮਤਲਬ ਹਰ ਗੇਂਦ ‘ਤੇ 120% ਦੇਣਾ।
ਭਾਰਤੀ ਕਪਤਾਨ ਨੇ ਕਿਹਾ, ਤੁਸੀ ਵਿਸ਼ਵ ਦੀ ਕਿਸੇ ਵੀ ਟੀਮ ਨੂੰ ਕਮਜੋਰ ਨਹੀਂ ਸਮਝ ਸਕਦੇ ਹੋ। ਤੁਸੀ ਇਥੇ ਆਸਟਰੇਲੀਆ ਵਿਚ ਇਕ ਪੂਰੀ ਟੀਮ ਦੇ ਨਾਲ ਖੇਡਣ ਆਏ ਹੋ। ਅਸੀ ਕਿਸੇ ਵੀ ਹਾਲਾਤ ਨੂੰ ਹਲਕੇ ਵਿਚ ਨਹੀਂ ਲਵਾਂਗੇ ਪਰ ਸਾਡੀ ਟੀਮ ਜਿੱਤਣ ਦੀ ਪੂਰੀ ਸਮਰੱਥਾ ਰੱਖਦੀ ਹੈ। ਕੋਹਲੀ ਨੇ ਕਿਹਾ, ਇਕ ਟੀਮ ਦੇ ਤੌਰ ‘ਤੇ ਸਾਡਾ ਧਿਆਨ ਵਧੀਆ ਕ੍ਰਿਕੇਟ ਖੇਡਣਾ ਅਤੇ ਜਿੱਤਣਾ ਹੈ। ਅਸੀ ਹਰ ਸੀਰੀਜ਼ ਜਿੱਤਣਾ ਚਾਹੁੰਦੇ ਹਾਂ। ਘੱਟ ਤੋਂ ਘੱਟ ਗਲਤੀ ਕਰਨ ਵਾਲੀ ਟੀਮ ਜਿੱਤ ਹਾਸਲ ਕਰਦੀ ਹੈ ਅਤੇ ਸਾਡਾ ਧਿਆਨ ਇਸ ‘ਤੇ ਕੇਂਦਰਿਤ ਹੈ।
Indian Cricket Teamਆਸਟਰੇਲੀਆ ਦੌਰਾ ਹਮੇਸ਼ਾ ਤੋਂ ਟੀਮ ਲਈ ਅਹਿਮ ਰਿਹਾ ਹੈ ਅਤੇ ਅਸੀ ਨਿਸ਼ਚਿਤ ਤੌਰ ‘ਤੇ ਇਥੇ ਜਿੱਤਣਾ ਚਾਹੁੰਦੇ ਹਾਂ। ਸਟੀਵਨ ਸਮਿਥ ਅਤੇ ਡੇਵਿਡ ਵਾਰਨਰ ਦੇ ਟੀਮ ਵਿਚ ਨਾ ਹੋਣ ‘ਤੇ ਵਿਰਾਟ ਨੇ ਕਿਹਾ, “ਕਿਸੇ ਵੀ ਟੀਮ ਲਈ ਇਹ ਚੰਗੀ ਹਾਲਤ ਨਹੀਂ ਹੈ ਕਿ ਉਸ ਦੇ ਦੋ ਸਭ ਤੋਂ ਉੱਤਮ ਬੱਲੇਬਾਜ਼ ਟੀਮ ਤੋਂ ਬਾਹਰ ਹੋਣ। ਅਸੀ ਉਨ੍ਹਾਂ ਦੋਵਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਆਂਕ ਸਕਦੇ ਪਰ ਆਸਟਰੇਲੀਆ ਦੇ ਕੋਲ ਅਜੇ ਵੀ ਵਿਸ਼ਵ ਪੱਧਰ ਕ੍ਰਿਕੇਟਰ ਹਨ ਅਤੇ ਸਾਡਾ ਲਕਸ਼ ਆਸਟਰੇਲੀਆ ਨੂੰ ਉਸ ਦੀ ਜ਼ਮੀਨ ‘ਤੇ ਹਰਾਉਣ ਦਾ ਹੈ।