
11 ਤੋਂ 14 ਮਾਰਚ ਤਕ ਗ੍ਰੇਟਰ ਨੇਇਡਾ ਵਿਚ ਹੋਵੇਗਾ ਵਿਸ਼ਵ ਕੱਪ ਕਵਾਲੀਫਾਇਰ
ਨਵੀਂ ਦਿੱਲੀ : ਭਾਰਤ ਘੁੜਸਵਾਰੀ ਟੈਂਟ ਪੇਂਗਿੰਗ ਟੂਰਨਾਮੈਂਟ ਲਈ 11 ਤੋਂ 14 ਮਾਰਚ ਤਕ ਗ੍ਰੇਟਰ ਨੋਇਡਾ ਵਿਚ ਵਿਸ਼ਵ ਕੱਪ ਕਵਾਲੀਫ਼ਾਇਰ ਦੀ ਮੇਜ਼ਬਾਨੀ ਕਰੇਗਾ। ਬੁਧਵਾਰ ਨੂੰ ਜਾਰੀ ਬਿਆਨ ਅਨੁਸਾਰ ਟੂਰਨਾਮੈਂਟ ਭਾਰਤੀ ਘੁੜਸਵਾਰੀ ਮਹਾਂਸੰਘ ਅਤੇ ਇਕਵਿੰਗਜ਼ ਸਪੋਰਟਸ ਵਲੋਂ ਸਾਂਝੇ ਰੂਪ ਵਿਚ ਕਰਵਾਇਆ ਜਾ ਰਿਹਾ ਹੈ ਜੋ ਦੇਸ਼ ਵਿਚ ਇਸ ਖੇਡ ਕਰਵਾਉਣ ਦੀ ਨਿਜੀ ਫ਼ਰਮ ਹੈ।
Host World Cup
ਮੇਜ਼ਬਾਨ ਭਾਰਤ ਸਹਿਤ ਸੱਤ ਦੇਸ਼ਾਂ ਦੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਉਮੀਦਾ ਹੈ, ਜਿਸ ਵਿਚ ਰੂਸ, ਅਮਰੀਕਾ, ਬੇਲਾਰੂਸ, ਪਾਕਿਸਤਾਨ, ਸੁਡਾਨ ਅਤੇ ਬਹਰੀਨ ਸ਼ਾਮਲ ਹਨ। ਇਨ੍ਹਾਂ ਸੱਤ ਟੀਮਾਂ ਵਿਚੋਂ ਚੋਟੀ ਦੀਆਂ ਦੋ ਟੀਮਾਂ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰਨਗੀਆਂ ਜੋ ਦਖਣੀ ਅਫ਼ਰੀਕਾ ਵਿਚ 2023 ਵਿਚ ਹੋਣਾ ਹੈ।
Host World Cup
ਵਿਸ਼ਵ ਕੱਪ ਕਵਾਲੀਫ਼ਾਇਰ ‘ਦਾ ਪੇਂਟਾ ਗਰੈਂਡ 2021’ ਦਾ ਹਿੱਸਾ ਹੋਵੇਗਾ ਜਿਸ ਵਿਚ ਰਾਸ਼ਟਰੀ ਘੁੜਸਵਾਰੀ ਟੈਂਟ ਪੇਂਗਿੰਗ ਚੈਂਪੀਅਨਸ਼ਿਪ, ਦਾ ਹਾਫ਼ ਮਿਲੀਅਨ ਕੱਪ ਅਤੇ ਤਿੰਨ ਤੋਂ 14 ਮਾਰਚ ਤਕ ਗ੍ਰੇਟਰ ਨੋਇਡਾ ਦੇ ਗੌਤਮ ਬੁਧ ਯੂਨੀਵਰਸਿਟੀ ਸਪੋਰਟਸ ਸਟੇਡੀਅਮ ਵਿਚ ਹੋਣ ਵਾਲਾ ‘ਨੋਇਡਾ ਹੌਰਸ ਸ਼ੋਅ’ ਵੀ ਸ਼ਾਮਲ ਹੈ।