ਵੀਰੂ ਤੋਂ ਵੀ ਤੇਜ਼ ਨਿਕਲੇ ਪਾਂਡਿਆ, ਤੋੜ ਦਿੱਤਾ ਸਹਿਵਾਗ ਦਾ 11 ਸਾਲ ਪੁਰਾਣਾ ਰਿਕਾਰਡ
Published : Aug 13, 2017, 11:02 am IST
Updated : Mar 24, 2018, 7:06 pm IST
SHARE ARTICLE
Hardik Pandya
Hardik Pandya

ਹਾਰਦਿਕ ਪਾਂਡਿਆ ਟੈਸਟ ਕ੍ਰਿਕਟ 'ਚ ਤੂਫਾਨ ਦੀ ਤਰ੍ਹਾਂ ਆਏ ਹਨ। ਉਨ੍ਹਾਂ ਨੇ ਟੈਸਟ ਦੇ ਦੂਜੇ ਦਿਨ ਸ਼ਾਨਦਾਰ ਬੱਲੇਬਾਜੀ ਦਾ ਮੁਜਾਹਿਰਾ ਪੇਸ਼ ਕੀਤਾ ਅਤੇ 86 ਗੇਂਦਾਂ 'ਚ ਸ਼ਤਕ..

ਹਾਰਦਿਕ ਪਾਂਡਿਆ ਟੈਸਟ ਕ੍ਰਿਕਟ 'ਚ ਤੂਫਾਨ ਦੀ ਤਰ੍ਹਾਂ ਆਏ ਹਨ। ਉਨ੍ਹਾਂ ਨੇ ਟੈਸਟ ਦੇ ਦੂਜੇ ਦਿਨ ਸ਼ਾਨਦਾਰ ਬੱਲੇਬਾਜੀ ਦਾ ਮੁਜਾਹਿਰਾ ਪੇਸ਼ ਕੀਤਾ ਅਤੇ 86 ਗੇਂਦਾਂ 'ਚ ਸ਼ਤਕ ਲਗਾਉਂਦੇ ਹੋਏ ਇਤਿਹਾਸ ਰਚ ਦਿੱਤਾ। ਹਾਰਦਿਕ ਪਾਂਡਿਆ ਨੇ ਸਿਰਫ਼ 86 ਗੇਂਦਾਂ 'ਚ 7 ਚੌਕੀਆਂ ਅਤੇ 7 ਛੱਕੇ ਦੀ ਮਦਦ ਨਾਲ ਆਪਣੇ ਕਰੀਅਰ ਦੀ ਪਹਿਲੀ ਟੈਸਟ ਸੈਂਚੁਰੀ ਬਣਾਈ। ਇਸ  ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਵਿਸਫੋਟਕ ਓਪਨਰ ਵੀਰੇਂਦਰ ਸਹਿਵਾਗ  ਦਾ 11 ਸਾਲ ਪੁਰਾਣਾ ਵੀ ਰਿਕਾਰਡ ਤੋੜ ਦਿੱਤਾ।

ਪਾਂਡਿਆ ਨੇ ਸਹਿਵਾਗ ਨੂੰ ਛੱਡਿਆ ਪਿੱਛੇ

ਸ਼੍ਰੀਲੰਕਾ  ਦੇ ਖਿਲਾਫ ਟੈਸਟ  ਦੇ ਦੂਜੇ ਦਿਨ ਪਾਂਡਿਆ ਨੇ ਲੰਚ ਤੋਂ ਪਹਿਲਾਂ 108 ਰਨ ਦੀ ਪਾਰੀ ਖੇਡੀ। ਦੱਸ ਦਈਏ ਕਿ ਪਹਿਲੇ ਦਿਨ ਹਾਰਦਿਕ ਪਾਂਡਿਆ 1 ਰਨ ਬਣਾਕੇ ਨਾਬਾਦ ਸਨ। ਇਸਦੇ ਬਾਅਦ ਜਦੋਂ ਉਹ ਦੂਜੇ ਦਿਨ ਬੱਲੇਬਾਜੀ ਕਰਦੇ ਆਏ ਤਾਂ ਉਨ੍ਹਾਂ ਨੇ ਲੰਚ ਤੋਂ ਪਹਿਲਾਂ ਹੀ ਤਾਬੜਤੋੜ 107 ਰਨ ਠੋਕ ਦਿੱਤੇ।

ਇੱਕ ਪਾਰੀ ' ਸਭ ਤੋਂ ਜ਼ਿਆਦਾ ਛੱਕੇ ਮਾਰਨ ਦੇ ਮਾਮਲੇ ' ਦੂਜੇ ਨੰਬਰ 'ਤੇ

ਹਾਰਦਿਕ ਪਾਂਡਿਆ ਨੇ ਆਪਣੀ ਪਾਰੀ  ਦੇ ਦੌਰਾਨ 7 ਛੱਕੇ ਲਗਾ ਦਿੱਤੇ। ਇਸ ਤਰ੍ਹਾਂ ਉਹ ਭਾਰਤ ਵੱਲੋਂ ਇੱਕ ਟੈਸਟ ਪਾਰੀ 'ਚ ਸਭ ਤੋਂ ਜਿਆਦਾ ਛੱਕੇ ਲਗਾਉਣ  ਦੇ ਮਾਮਲੇ 'ਚ ਵੀਰੇਂਦਰ ਸਹਿਵਾਗ  ਅਤੇ ਹਰਭਜਨ ਸਿੰਘ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਏ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement