India Squad for Zimbabwe T20 Series :ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦਾ ਐਲਾਨ ,ਸ਼ੁਭਮਨ ਗਿੱਲ ਨੂੰ ਮਿਲੀ ਕਪਤਾਨੀ
Published : Jun 24, 2024, 9:44 pm IST
Updated : Jun 24, 2024, 9:49 pm IST
SHARE ARTICLE
Shubman Gill
Shubman Gill

ਇਸ ਦੌਰੇ ਤੋਂ ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ

India Squad for Zimbabwe T20 Series Announced : ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਬਾਅਦ ਜ਼ਿੰਬਾਬਵੇ ਦੌਰੇ 'ਤੇ ਜਾਣਾ ਹੈ। ਜਿੱਥੇ ਜ਼ਿੰਬਾਬਵੇ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ।

ਇਸ ਦੌਰੇ ਲਈ ਬੀਸੀਸੀਆਈ ਦੀ ਚੋਣ ਕਮੇਟੀ ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ਤੋਂ ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਸ਼ੁਭਮਨ ਗਿੱਲ ਨੂੰ ਕਪਤਾਨੀ ਸੌਂਪੀ ਗਈ ਹੈ।

ਵਿਸ਼ਵ ਕੱਪ ਟੀਮ ਵਿੱਚੋਂ ਚੁਣੇ ਗਏ ਸਿਰਫ਼ 2 ਖਿਡਾਰੀ  

ਜੇਕਰ ਦੇਖਿਆ ਜਾਵੇ ਤਾਂ ਟੀ-20 ਵਿਸ਼ਵ ਕੱਪ 2024 ਦੀ ਮੁੱਖ ਟੀਮ 'ਚ ਸ਼ਾਮਲ 15 'ਚੋਂ 13 ਖਿਡਾਰੀਆਂ ਨੂੰ ਇਸ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਇਸ ਦੌਰੇ ਲਈ ਵਿਸ਼ਵ ਕੱਪ ਟੀਮ ਵਿੱਚੋਂ ਸਿਰਫ਼ ਯਸ਼ਸਵੀ ਜੈਸਵਾਲ ਅਤੇ ਸੰਜੂ ਸੈਮਸਨ ਨੂੰ ਚੁਣਿਆ ਗਿਆ ਹੈ।

ਸ਼ੁਭਮਨ ਗਿੱਲ, ਅਵੇਸ਼ ਖਾਨ, ਰਿੰਕੂ ਸਿੰਘ ਅਤੇ ਖਲੀਲ ਅਹਿਮਦ ਨੂੰ ਟੀ-20 ਵਿਸ਼ਵ ਕੱਪ ਲਈ ਯਾਤਰਾ ਰਿਜ਼ਰਵ ਵਜੋਂ ਚੁਣਿਆ ਗਿਆ ਸੀ ਅਤੇ ਉਹ ਮੁੱਖ ਟੀਮ ਦਾ ਹਿੱਸਾ ਨਹੀਂ ਸਨ।  ਸ਼ੁਭਮਨ ਗਿੱਲ, ਅਵੇਸ਼ ਖਾਨ, ਰਿੰਕੂ ਸਿੰਘ ਅਤੇ ਖਲੀਲ ਅਹਿਮਦ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ ਪਰ ਗਿੱਲ ਨੂੰ ਸਿੱਧੇ ਤੌਰ 'ਤੇ ਕਪਤਾਨ ਬਣਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੋਣ ਕਮੇਟੀ ਨੇ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੂੰ ਵੀ ਇਸ ਦੌਰੇ 'ਤੇ ਜਾਣ ਬਾਰੇ ਕਿਹਾ ਸੀ ਪਰ ਦੋਵਾਂ ਨੇ ਆਰਾਮ ਲੈਣ ਦੀ ਗੱਲ ਕਹੀ। ਅਜਿਹੇ ਵਿੱਚ ਸ਼ੁਭਮਨ ਗਿੱਲ ਨੂੰ ਕਮਾਨ ਸੌਂਪੀ ਗਈ।

ਰਿਆਨ-ਨਿਤੀਸ਼ ਅਤੇ ਅਭਿਸ਼ੇਕ ਨੂੰ ਮੌਕਾ ਮਿਲਿਆ

ਆਈਪੀਐਲ 2024 ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਸ ਦੌਰੇ ਲਈ ਚੁਣਿਆ ਗਿਆ ਹੈ। ਇਨ੍ਹਾਂ 'ਚ ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਨਿਤੀਸ਼ ਕੁਮਾਰ ਰੈੱਡੀ ਵਰਗੇ ਨਾਂ ਸ਼ਾਮਲ ਹਨ। ਪਰਾਗ ਨੇ IPL 'ਚ ਰਾਜਸਥਾਨ ਰਾਇਲਸ (RR) ਲਈ ਕਮਾਲ ਕੀਤਾ ਸੀ।
 

ਜ਼ਿੰਬਾਬਵੇ ਸੀਰੀਜ਼ ਲਈ ਭਾਰਤੀ ਟੀਮ:

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਨਿਤੀਸ਼ ਰੈਡੀ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ , ਤੁਸ਼ਾਰ ਦੇਸ਼ਪਾਂਡੇ।

 

 

Location: India, Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement