ਏਸ਼ਿਆਈ ਖੇਡਾਂ 2023: ਭਾਰਤ ਨੇ ਉਜ਼ਬੇਕਿਸਤਾਨ 'ਤੇ ਦਰਜ ਕੀਤੀ ਰਿਕਾਰਡ ਜਿੱਤ, ਮੈਚ 16-0 ਨਾਲ ਜਿੱਤਿਆ

By : GAGANDEEP

Published : Sep 24, 2023, 11:36 am IST
Updated : Sep 24, 2023, 1:47 pm IST
SHARE ARTICLE
photo
photo

ਭਾਰਤ ਲਈ ਲਲਿਤ ਉਪਾਧਿਆਏ ਨੇ ਸਭ ਤੋਂ ਵੱਧ ਚਾਰ ਗੋਲ, ਜਦਕਿ ਵਰੁਣ ਕੁਮਾਰ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ

 

ਚੀਨ ਵਿਚ ਏਸ਼ਿਆਈ ਖੇਡਾਂ 2023 ਕਰਵਾਈਆਂ ਜਾ ਰਹੀਆਂ ਹਨ। ਜਿੱਥੇ ਭਾਰਤ ਦੇ ਕਈ ਐਥਲੀਟ ਹਿੱਸਾ ਲੈ ਰਹੇ ਹਨ। ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਤਗਮੇ ਦਾ ਖਾਤਾ ਵੀ ਖੋਲ੍ਹ ਲਿਆ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਹਾਕੀ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਹਾਕੀ ਮੈਚ ਖੇਡਿਆ ਗਿਆ। ਟੀਮ ਇੰਡੀਆ ਨੇ ਇਸ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਦੇ ਫਾਰਵਰਡ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੇ ਇਸ ਮੈਚ ਵਿੱਚ ਉਜ਼ਬੇਕਿਸਤਾਨ ਨੂੰ 16-0 ਦੇ ਵੱਡੇ ਫਰਕ ਨਾਲ ਹਰਾਇਆ।

ਇਹ ਵੀ ਪੜ੍ਹੋ: 'ਬ੍ਰਿਜ ਭੂਸ਼ਣ ਮਹਿਲਾ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ', ਦਿੱਲੀ ਪੁਲਿਸ ਨੇ ਅਦਾਲਤ 'ਚ ਦਿੱਤੀ ਦਲੀਲ 

ਉਜ਼ਬੇਕਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਟੀਮ ਇੰਡੀਆ ਲਈ 8 ਵੱਖ-ਵੱਖ ਗੋਲ ਕਰਨ ਵਾਲੇ ਖਿਡਾਰੀ ਸਨ। ਜਿਨ੍ਹਾਂ ਵਿੱਚੋਂ ਤਿੰਨ ਖਿਡਾਰੀਆਂ ਨੇ ਭਾਰਤ ਲਈ ਹੈਟ੍ਰਿਕ ਗੋਲ ਕੀਤੇ। ਭਾਰਤ ਲਈ ਲਲਿਤ ਉਪਾਧਿਆਏ (7', 24', 37', 53'), ਵਰੁਣ ਕੁਮਾਰ (12', 36', 50', 52'), ਅਭਿਸ਼ੇਕ (17'), ਮਨਦੀਪ ਸਿੰਘ (18', 27', 28)') ਅਮਿਤ ਰੋਹੀਦਾਸ (38'), ਸੁਖਜੀਤ (42'), ਸ਼ਮਸ਼ੇਰ ਸਿੰਘ (43') ਅਤੇ ਸੰਜੇ (57') ਨੇ ਗੋਲ ਕੀਤੇ। ਇਸ ਜਿੱਤ ਨਾਲ ਤਿੰਨ ਵਾਰ ਦਾ ਏਸ਼ਿਆਈ ਖੇਡਾਂ ਦਾ ਚੈਂਪੀਅਨ ਭਾਰਤ ਪੁਰਸ਼ ਹਾਕੀ ਪੂਲ ਏ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਹਰੇਕ ਪੂਲ ਵਿਚੋਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।

ਇਹ ਵੀ ਪੜ੍ਹੋ: ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋਂ ਦਿੱਤਾ ਅਸਤੀਫ਼ਾ

ਐਫਆਈਐਚ ਦਰਜਾਬੰਦੀ ਵਿੱਚ ਤੀਜੇ ਸਥਾਨ ’ਤੇ ਕਾਬਜ਼ ਭਾਰਤੀ ਪੁਰਸ਼ ਹਾਕੀ ਟੀਮ ਪਿਛਲੇ ਮਹੀਨੇ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਖ਼ਿਤਾਬ ਜਿੱਤਣ ਮਗਰੋਂ ਹਾਂਗਜ਼ੂ ਖੇਡਾਂ ਵਿੱਚ ਆਈ ਸੀ। ਕਪਤਾਨ ਹਰਮਨਪ੍ਰੀਤ ਸਿੰਘ ਦੇ ਬਿਨਾਂ ਸ਼ੁਰੂਆਤ ਕਰਨ ਦੇ ਬਾਵਜੂਦ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਦੁਨੀਆ ਦੇ 66ਵੇਂ ਨੰਬਰ ਦੇ ਖਿਡਾਰੀ ਉਜ਼ਬੇਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਮੈਚ ਦੇ ਸੱਤ ਮਿੰਟ ਬਾਅਦ ਲਲਿਤ ਉਪਾਧਿਆਏ ਨੇ ਪੈਨਲਟੀ ਕਾਰਨਰ 'ਤੇ ਉਜ਼ਬੇਕ ਗੋਲਕੀਪਰ ਨੂੰ ਚਕਮਾ ਕੇ ਭਾਰਤ ਦਾ ਸਕੋਰ 1-0 ਕਰ ਦਿੱਤਾ। ਇਸ ਤੋਂ ਕੁਝ ਮਿੰਟ ਬਾਅਦ ਵਰੁਣ ਕੁਮਾਰ ਨੇ ਇਕ ਹੋਰ ਪੈਨਲਟੀ ਕਾਰਨਰ ਤੋਂ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।  ਪਹਿਲਾ ਕੁਆਰਟਰ ਭਾਰਤ ਦੇ ਹੱਕ ਵਿੱਚ 2-0 ਨਾਲ ਸਕੋਰ ਬੋਰਡ ਨਾਲ ਸਮਾਪਤ ਹੋਇਆ।

ਭਾਰਤ ਨੇ ਦੂਜੇ ਕੁਆਰਟਰ ਵਿੱਚ ਵੀ ਆਪਣਾ ਦਬਦਬਾ ਜਾਰੀ ਰੱਖਿਆ ਅਤੇ ਅਭਿਸ਼ੇਕ ਅਤੇ ਮਨਦੀਪ ਸਿੰਘ ਦੁਆਰਾ ਦੋ ਤੇਜ਼ ਮੈਦਾਨੀ ਗੋਲ ਕੀਤੇ। ਲਲਿਤ ਉਪਾਧਿਆਏ ਨੇ ਨਜ਼ਦੀਕੀ ਰੇਂਜ ਤੋਂ ਆਪਣਾ ਦੂਜਾ ਅਤੇ ਟੀਮ ਦਾ ਪੰਜਵਾਂ ਗੋਲ ਕੀਤਾ। ਇਸ ਤੋਂ ਬਾਅਦ ਮਨਦੀਪ ਸਿੰਘ ਨੇ ਦੋ ਮਿੰਟਾਂ ਵਿਚ ਦੋ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਅੱਧੇ ਸਮੇਂ ਤੱਕ ਭਾਰਤ ਨੇ 7-0 ਦੀ ਮਜ਼ਬੂਤ ​​ਬੜ੍ਹਤ ਬਣਾ ਲਈ। ਬ੍ਰੇਕ ਤੋਂ ਬਾਅਦ ਭਾਰਤ ਨੇ ਨੌਂ ਹੋਰ ਗੋਲ ਕੀਤੇ ਅਤੇ ਮੈਚ 16-0 ਨਾਲ ਜਿੱਤ ਲਿਆ। ਭਾਰਤੀ ਪੁਰਸ਼ ਹਾਕੀ ਟੀਮ ਦਾ ਅਗਲਾ ਮੈਚ ਮੰਗਲਵਾਰ ਨੂੰ ਸਿੰਗਾਪੁਰ ਨਾਲ ਹੋਵੇਗਾ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement