'ਦਿੱਲੀ ਪੁਲਿਸ ਨੇ ਰਾਊਸ ਐਵੇਨਿਊ ਅਦਾਲਤ 'ਚ ਦਿੱਤੀ ਦਲੀਲ'
ਨਵੀਂ ਦਿੱਲੀ : ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਦੋਸ਼ ਤੈਅ ਕਰਨ ਨੂੰ ਲੈ ਕੇ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ 'ਚ ਅੱਜ ਸੁਣਵਾਈ ਪੂਰੀ ਹੋ ਗਈ। ਅੱਜ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਦਲੀਲ ਦਿੱਤੀ ਕਿ ਮਿਲੇ ਸਬੂਤ 'ਤੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਦੋਸ਼ ਆਇਦ ਕਰਨ ਲਈ ਕਾਫੀ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਮਹਿਲਾ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਛੂੰਹਦੇ ਸਨ। ਆਪਣੀ ਦਲੀਲ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਪਤਾ ਸੀ ਕਿ ਉਹ ਕੀ ਕਰ ਰਿਹਾ ਸੀ।
ਇਹ ਵੀ ਪੜ੍ਹੋ: ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋਂ ਦਿੱਤਾ ਅਸਤੀਫ਼ਾ
ਦਿੱਲੀ ਪੁਲਿਸ ਨੇ ਅਦਾਲਤ 'ਚ ਕਿਹਾ ਕਿ ਸਵਾਲ ਇਹ ਨਹੀਂ ਹੈ ਕਿ ਪੀੜਤ ਲੜਕੀ ਨੇ ਕੋਈ ਪ੍ਰਤੀਕਿਰਿਆ ਦਿੱਤੀ ਜਾਂ ਨਹੀਂ, ਸਵਾਲ ਇਹ ਹੈ ਕਿ ਉਸ ਨਾਲ ਗਲਤ ਕੀਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਦਿੱਲੀ ਸਥਿਤ ਡਬਲਯੂਐਫਆਈ ਦਫ਼ਤਰ ਵਿੱਚ ਸ਼ਿਕਾਇਤਕਰਤਾਵਾਂ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦਾ ਅਧਿਕਾਰ ਖੇਤਰ ਦਿੱਲੀ ਵਿੱਚ ਹੀ ਬਣਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ਵਿੱਚ ਪੜ੍ਹਾਈ ਲਈ ਹਰੇਕ ਸਾਲ 68,000 ਕਰੋੜ ਰੁਪਏ ਖਰਚ ਕਰਦੇ ਹਨ ਪੰਜਾਬੀ ਵਿਦਿਆਰਥੀ
ਇਕ ਮਹਿਲਾ ਪਹਿਲਵਾਨ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦਿੱਲੀ ਪੁਲਿਸ ਨੇ ਕਿਹਾ ਕਿ ਤਾਜਿਕਸਤਾਨ ਵਿੱਚ ਇੱਕ ਇਵੈਂਟ ਦੌਰਾਨ ਬ੍ਰਿਜ ਭੂਸ਼ਣ ਨੇ ਸ਼ਿਕਾਇਤਕਰਤਾ ਨੂੰ ਕਮਰੇ ਵਿੱਚ ਬੁਲਾਇਆ ਅਤੇ ਉਸ ਨੂੰ ਜ਼ਬਰਦਸਤੀ ਗਲੇ ਲਗਾਇਆ। ਜਦੋਂ ਸ਼ਿਕਾਇਤਕਰਤਾ ਨੇ ਉਸ ਦਾ ਵਿਰੋਧ ਕੀਤਾ ਤਾਂ ਬ੍ਰਿਜਭੂਸ਼ਣ ਨੇ ਕਿਹਾ ਕਿ ਉਸ ਨੇ ਪਿਤਾ ਵਾਂਗ ਵਿਵਹਾਰ ਕੀਤਾ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬ੍ਰਿਜਭੂਸ਼ਣ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ।
ਇਕ ਹੋਰ ਸ਼ਿਕਾਇਤਕਰਤਾ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ, ਦਿੱਲੀ ਪੁਲਿਸ ਦੇ ਵਕੀਲ ਨੇ ਕਿਹਾ ਕਿ ਤਾਜਿਕਸਤਾਨ ਵਿਚ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਉਸ ਨੇ ਬਿਨਾਂ ਇਜਾਜ਼ਤ ਲੜਕੀ ਦੀ ਕਮੀਜ਼ ਚੁੱਕੀ, ਉਸ ਦੇ ਪੇਟ ਨੂੰ ਛੂਹਿਆ ਅਤੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ। ਦਿੱਲੀ ਪੁਲਿਸ ਨੇ ਕਿਹਾ ਕਿ ਜੇਕਰ ਭਾਰਤ 'ਚ ਆਈਪੀਸੀ ਦੀ ਧਾਰਾ 354ਏ ਤਹਿਤ ਕਿਸੇ ਔਰਤ ਵਿਰੁੱਧ ਅਪਰਾਧ ਹੁੰਦਾ ਹੈ ਤਾਂ ਦੋਸ਼ੀ ਲਈ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੋ ਸਕਦੀ ਹੈ।