
ਸ਼ੁਭਮਨ ਗਿੱਲ 104, ਸ਼੍ਰੇਅਸ ਅਈਅਰ 105 ਅਤੇ ਰਿਤੁਰਾਜ ਗਾਇਕਵਾੜ 8 ਦੌੜਾਂ ਬਣਾ ਕੇ ਆਊਟ ਹੋਏ।
ਨਵੀਂ ਦਿੱਲੀ - ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਦਾ ਦੂਜਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 44.1 ਓਵਰਾਂ 'ਚ ਚਾਰ ਵਿਕਟਾਂ 'ਤੇ 338 ਦੌੜਾਂ ਬਣਾਈਆਂ। ਕਪਤਾਨ ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਕ੍ਰੀਜ਼ 'ਤੇ ਹਨ। ਸੂਰਿਆ ਨੇ ਕੈਮਰਨ ਗ੍ਰੀਨ ਦੀ ਗੇਂਦ 'ਤੇ ਲਗਾਤਾਰ ਚਾਰ ਛੱਕੇ ਜੜੇ।
ਰਾਹੁਲ ਨੇ ਆਪਣਾ 15ਵਾਂ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਈਸ਼ਾਨ ਕਿਸ਼ਨ 31 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਐਡਮ ਜ਼ੈਂਪਾ ਨੇ ਵਿਕਟਕੀਪਰ ਐਲੇਕਸ ਕੈਰੀ ਦੇ ਹੱਥੋਂ ਕੈਚ ਕਰਵਾਇਆ। ਸ਼ੁਭਮਨ ਗਿੱਲ 104, ਸ਼੍ਰੇਅਸ ਅਈਅਰ 105 ਅਤੇ ਰਿਤੁਰਾਜ ਗਾਇਕਵਾੜ 8 ਦੌੜਾਂ ਬਣਾ ਕੇ ਆਊਟ ਹੋਏ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਛੇਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ ਇਸ ਸਾਲ ਦਾ 5ਵਾਂ ਵਨਡੇ ਸੈਂਕੜਾ ਲਗਾਇਆ। ਗਿੱਲ 104 ਦੌੜਾਂ ਬਣਾ ਕੇ ਆਊਟ ਹੋਏ। ਉਸ ਨੇ 97 ਗੇਂਦਾਂ 'ਤੇ 107.21 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਤੀਜੇ ਨੰਬਰ 'ਤੇ ਖੇਡਣ ਆਏ ਸ਼੍ਰੇਅਸ ਅਈਅਰ ਨੇ ਆਪਣੇ ਵਨਡੇ ਕਰੀਅਰ ਦਾ ਤੀਜਾ ਸੈਂਕੜਾ ਲਗਾਇਆ। ਉਹ 90 ਗੇਂਦਾਂ 'ਤੇ 105 ਦੌੜਾਂ ਬਣਾ ਕੇ ਆਊਟ ਹੋ ਗਏ। ਅਈਅਰ ਦੀ ਪਾਰੀ ਵਿਚ 11 ਚੌਕੇ ਅਤੇ 3 ਛੱਕੇ ਸ਼ਾਮਲ ਸਨ। 16 ਦੌੜਾਂ 'ਤੇ ਗਾਇਕਵਾੜ ਦਾ ਵਿਕਟ ਗੁਆਉਣ ਤੋਂ ਬਾਅਦ ਗਿੱਲ ਅਤੇ ਅਈਅਰ ਨੇ 200 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਦੂਜੀ ਵਿਕਟ ਲਈ 164 ਗੇਂਦਾਂ 'ਤੇ 200 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਸੀਨ ਐਬੋਟ ਨੇ ਤੋੜਿਆ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਗਿੱਲ ਅਤੇ ਅਈਅਰ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। 16 ਦੇ ਸਕੋਰ 'ਤੇ ਗਾਇਕਵਾੜ ਦਾ ਵਿਕਟ ਗੁਆਉਣ ਤੋਂ ਬਾਅਦ ਗਿੱਲ ਨੇ ਅਈਅਰ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਟੀਮ ਇੰਡੀਆ ਨੇ ਪਹਿਲੇ ਦਸ ਓਵਰਾਂ 'ਚ ਇਕ ਵਿਕਟ 'ਤੇ 80 ਦੌੜਾਂ ਬਣਾਈਆਂ।