
ਉਸ 'ਤੇ 42 ਲੱਖ 65 ਹਜ਼ਾਰ ਰੁਪਏ (50 ਹਜ਼ਾਰ ਯੂਰੋ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਨਵੀਂ ਦਿੱਲੀ: ਪੁਰਤਗਾਲ ਦੇ ਦਿੱਗਜ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ 2 ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਸ 'ਤੇ 42 ਲੱਖ 65 ਹਜ਼ਾਰ ਰੁਪਏ (50 ਹਜ਼ਾਰ ਯੂਰੋ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਫੁੱਟਬਾਲ ਸੰਘ ਨੇ ਰੋਨਾਲਡੋ ਨੂੰ ਇਹ ਸਜ਼ਾ ਪ੍ਰਸ਼ੰਸਕ ਨਾਲ ਦੁਰਵਿਵਹਾਰ ਕਰਨ ਲਈ ਦਿੱਤੀ ਹੈ।
ਦਰਅਸਲ 9 ਅਪ੍ਰੈਲ ਨੂੰ ਐਫਏ ਕੱਪ ਦੌਰਾਨ ਰੋਨਾਲਡੋ ਨੇ ਏਵਰਟਨ ਦੇ ਇਕ ਪ੍ਰਸ਼ੰਸਕ ਨਾਲ ਦੁਰਵਿਵਹਾਰ ਕੀਤਾ ਸੀ। ਮੈਨਚੈਸਟਰ ਦੀ ਟੀਮ ਗੋਡੀਸਨ ਪਾਰਕ ਵਿਖੇ 0-1 ਨਾਲ ਹਾਰ ਗਈ। ਹਾਰ ਤੋਂ ਨਿਰਾਸ਼ ਰੋਨਾਲਡੇ ਨੇ ਬੱਚੇ ਦੇ ਹੱਥੋਂ ਮੋਬਾਈਲ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ। ਹਾਲਾਂਕਿ ਸਟਾਰ ਫੁੱਟਬਾਲਰ ਨੇ ਬਾਅਦ ਵਿਚ ਮੁਆਫੀ ਮੰਗ ਲਈ।
ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਅਜਿਹੇ 'ਚ ਸਥਾਨਕ ਪੁਲਸ ਨੇ ਵੀ ਰੋਨਾਲਡੋ ਨੂੰ ਚਿਤਾਵਨੀ ਦਿੱਤੀ ਸੀ। ਇਹ ਪਾਬੰਦੀ ਵਿਸ਼ਵ ਕੱਪ 'ਤੇ ਲਾਗੂ ਨਹੀਂ ਹੋਵੇਗੀ। ਇਹ ਸਿਰਫ਼ ਐਫਏ ਟੂਰਨਾਮੈਂਟ ਦੇ ਮੈਚਾਂ ਲਈ ਹੋਵੇਗਾ। ਇਹ ਪਾਬੰਦੀ ਫੁੱਟਬਾਲ ਸੰਘ ਵੱਲੋਂ ਲਗਾਈ ਗਈ ਹੈ, ਜੋ FA ਕੱਪ, ਇੰਗਲੈਂਡ ਦੀ ਘਰੇਲੂ ਲੀਗ ਦਾ ਆਯੋਜਨ ਕਰਦਾ ਹੈ।
ਇਸ ਮੁਅੱਤਲੀ ਨਾਲ ਰੋਨਾਲਡੋ ਦੇ ਕਰੀਅਰ 'ਤੇ ਜ਼ਿਆਦਾ ਫਰਕ ਨਹੀਂ ਪਵੇਗਾ ਕਿਉਂਕਿ ਉਹ ਫਿਲਹਾਲ ਕਿਸੇ ਵੀ ਇੰਗਲਿਸ਼ ਕਲੱਬ ਨਾਲ ਨਹੀਂ ਹੈ। ਰੋਨਾਲਡੋ ਨੇ ਇਕ ਦਿਨ ਪਹਿਲਾਂ ਹੀ ਮਾਨਚੈਸਟਰ ਯੂਨਾਈਟਿਡ ਨੂੰ ਛੱਡ ਦਿੱਤਾ ਸੀ। ਇਸ ਦੀ ਜਾਣਕਾਰੀ ਖਿਡਾਰੀ ਅਤੇ ਕਲੱਬ ਦੋਵਾਂ ਨੇ ਸੋਸ਼ਲ ਪੋਸਟਾਂ ਰਾਹੀਂ ਦਿੱਤੀ ਹੈ।