
ਲੰਦਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਅਤੇ ਭਾਰਤੀ ਖਿਡਾਰੀ ਸਾਇਨਾ ਨੇਹਵਾਲ....
ਜਕਾਰਤਾ : ਲੰਦਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਅਤੇ ਭਾਰਤੀ ਖਿਡਾਰੀ ਸਾਇਨਾ ਨੇਹਵਾਲ ਨੇ ਜੇਤੂ ਰੱਥ ਨੂੰ ਅੱਗੇ ਵਧਾਉਂਦੇ ਹੋਏ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਵਰਲਡ ਨੰਬਰ - 9 ਸਾਇਨਾ ਨੇ ਮਹਿਲਾ ਵਰਗ ਦੇ ਕੁਆਟਰ ਫਾਈਨਲ ਵਿਚ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਨੂੰ ਮਾਤ ਦਿਤੀ।
Saina Nehwal
ਸਾਇਨਾ ਨੇ 33 ਮਿੰਟਾਂ ਤੱਕ ਚਲੇ ਇਸ ਮੁਕਾਬਲੇ ਵਿਚ ਪੋਰਨਪਾਵੀ ਨੂੰ ਸਿਧੀ ਖੇਡ ਵਿਚ 21 - 7, 21 - 18 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ ਅਤੇ ਆਖਰੀ - 4 ਵਿਚ ਅਪਣੀ ਜਗ੍ਹਾ ਬਣਾਈ। ਥਾਈਲੈਂਡ ਦੀ ਖਿਡਾਰੀ ਨਾਲ ਸਾਇਨਾ ਦਾ ਸਾਹਮਣਾ ਚੌਥੀ ਵਾਰ ਹੋ ਰਿਹਾ ਹੈ। ਵਰਲਡ ਨੰਬਰ - 22 ਪੋਰਨਪਾਵੀ ਦੇ ਵਿਰੁਧ ਖੇਡੇ ਗਏ ਪਿਛਲੇ ਤਿੰਨ ਮੁਕਾਬਲਿਆਂ ਵਿਚ ਸਾਇਨਾ ਨੇ ਜਿੱਤ ਹਾਸਲ ਕੀਤੀ ਹੈ। ਸਾਇਨਾ ਦਾ ਸਾਹਮਣਾ ਸੈਮੀਫਾਈਨਲ ਵਿਚ ਸ਼ਨੀਵਾਰ ਨੂੰ ਚੀਨ ਦੀ ਚੈਨ ਸ਼ਿਆਓਸ਼ੀਨ ਅਤੇ ਹੇ ਬਿੰਗਜਿਆਓ ਦੇ ਵਿਚ ਹੋਣ ਵਾਲੇ ਕੁਆਟਰ ਫਾਈਨਲ ਮੈਚ ਦੀ ਜੇਤੂ ਖਿਡਾਰੀ ਨਾਲ ਹੋਵੇਗਾ।