
ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਣਗੇ, ਪਰ ਉਹਨਾਂ ਨੂੰ ਗੇਂਦ 'ਤੇ ਫੂਕ ਮਾਰਨ ਦੀ ਆਗਿਆ ਨਹੀਂ ਹੈ।
ਨਵੀਂ ਦਿੱਲੀ - ਆਸਟ੍ਰੇਲੀਆ ਕ੍ਰਿਕਟ ਟੀਮ ਅਤੇ ਵੈਸਟਇੰਡੀਜ਼ ਕ੍ਰਿਕਟ ਟੀਮ ਵਿਚਾਲੇ ਬ੍ਰਿਸਬੇਨ ਦੇ 'ਦਿ ਗਾਬਾ' ਮੈਦਾਨ 'ਤੇ ਵੀਰਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮੈਚ 'ਚ ਕੋਰੋਨਾ ਵਾਇਰਸ ਸੰਕਰਮਿਤ ਆਲਰਾਊਂਡਰ ਕੈਮਰਨ ਗ੍ਰੀਨ ਵੀ ਆਸਟ੍ਰੇਲੀਆ ਦੇ ਪਲੇਇੰਗ ਇਲੈਵਨ 'ਚ ਖੇਡ ਰਿਹਾ ਹੈ।
ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਕੁਝ ਨਿਯਮਾਂ ਦਾ ਪਾਲਣ ਕਰਦੇ ਹੋਏ ਕੋਰੋਨਾ ਸੰਕਰਮਿਤ ਖਿਡਾਰੀਆਂ ਨੂੰ ਮੈਚ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਮੈਚ 'ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਰਾਸ਼ਟਰੀ ਗੀਤ ਲਈ ਮੈਦਾਨ ਵਿਚ ਆਈਆਂ ਤਾਂ ਗ੍ਰੀਨ ਆਪਣੇ ਸਾਥੀ ਖਿਡਾਰੀਆਂ ਤੋਂ ਕਾਫ਼ੀ ਦੂਰੀ 'ਤੇ ਖੜ੍ਹੇ ਨਜ਼ਰ ਆਏ। ਇਸ ਗੱਲ ਨੇ ਸਾਰਿਆਂ ਦਾ ਧਿਆਨ ਖਿੱਚਿਆ।
ਇਹ ਵੀ ਪੜ੍ਹੋ: Uttar Pradesh News: ਨਦੀ ਵਿਚ ਡਿੱਗੀ ਨਵੀਂ ਕਾਰ, ਚਾਰ ਦੋਸਤਾਂ ਦੀ ਹੋਈ ਮੌਤ, ਪੰਜਵੇਂ ਨੇ ਸ਼ੀਸਾ ਤੋੜ ਕੇ ਬਚਾਈ ਜਾਨ
ਦਰਅਸਲ, ਬੁੱਧਵਾਰ ਨੂੰ ਗ੍ਰੀਨ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਉਹ ਇਸ ਤੋਂ ਠੀਕ ਨਹੀਂ ਹੋ ਸਕੇ। ਉਸ ਤੋਂ ਪਹਿਲਾਂ ਟ੍ਰੈਵਿਸ ਹੈੱਡ ਵੀ ਇਸ ਦਾ ਸ਼ਿਕਾਰ ਹੋ ਗਏ ਸੀ ਪਰ ਉਹ ਇਸ ਤੋਂ ਠੀਕ ਹੋ ਗਏ ਸਨ। ਗ੍ਰੀਨ ਨੂੰ ਮੈਚ ਵਿਚ ਆਈਸੀਸੀ ਵੱਲੋਂ ਬਣਾਏ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਉਨ੍ਹਾਂ ਨੂੰ ਪੂਰੇ ਮੈਚ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ।
ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਣਗੇ, ਪਰ ਉਹਨਾਂ ਨੂੰ ਗੇਂਦ 'ਤੇ ਫੂਕ ਮਾਰਨ ਦੀ ਆਗਿਆ ਨਹੀਂ ਹੈ। ਜਦੋਂ ਵੀ ਗੇਂਦ ਉਨ੍ਹਾਂ ਤੱਕ ਪਹੁੰਚੇਗੀ, ਇਸ ਨੂੰ ਰੋਗਾਣੂ-ਮੁਕਤ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਉਹ ਮੈਚ ਦੌਰਾਨ ਕਿਸੇ ਵੀ ਖਿਡਾਰੀ ਨਾਲ ਹੱਥ ਨਹੀਂ ਮਿਲਾਉਣਗੇ ਅਤੇ ਨਾ ਹੀ ਖਿਡਾਰੀਆਂ ਕੋਲ ਜਾ ਕੇ ਵਿਕਟ ਲੈਣ ਦਾ ਜਸ਼ਨ ਮਨਾਉਣਗੇ।
(For more news apart from Cameron Green, stay tuned to Rozana Spokesman)