
ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਤਮਗ਼ਾ ਜੇਤੂ ਸਤੀਸ਼ ਕੁਮਾਰ ਅਤੇ ਚਾਰ ਹੋਰਾਂ ਨੇ ਈਰਾਨ ਦੇ ਚਾਬਾਹਾਰ ਵਿਚ ਚੱਲ ਰਹੇ ਮਾਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫ਼ਾਈਨਲ...
ਨਵੀਂ ਦਿੱਲੀ : ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਤਮਗ਼ਾ ਜੇਤੂ ਸਤੀਸ਼ ਕੁਮਾਰ ਅਤੇ ਚਾਰ ਹੋਰਾਂ ਨੇ ਈਰਾਨ ਦੇ ਚਾਬਾਹਾਰ ਵਿਚ ਚੱਲ ਰਹੇ ਮਾਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕੀਤਾ ਜਿਸ ਨਾਲ ਭਾਰਤ ਨੇ ਇਸ ਵਿਚ ਪੰਜ ਤਮਗ਼ੇ ਪੱਕੇ ਕਰ ਲਏ ਹਨ। ਏਸ਼ੀਆਈ ਖੇਡਾਂ 'ਚ ਸਾਬਕਾ ਤਾਂਬਾ ਤਮਗ਼ਾ ਜੇਤੂ ਸਤੀਸ਼ ਨੇ ਤੁਰਕਮੇਨਿਸਤਾਨ ਦੇਬਾਕੀ ਤੋਇਚਿਏਵ ਨੂੰ 5-0 ਨਾਲ ਹਰਾ ਕੇ ਆਖ਼ਰੀ ਚਾਰ ਚਰਣਾਂ ਵਿਚ ਜਗ੍ਹਾ ਬਣਾ ਲਈ ਹੈ ਜਿਸ ਵਿਚ ਉਸਦਾ ਸਾਹਮਣਾ ਏਮਾਨ ਰਮਜ਼ਾਨ ਨਾਲ ਹੋਵੇਗਾ।
ਸੈਮੀਫ਼ਾਈਨਲ ਵਿਚ ਪਹੁੰਚਣ ਵਾਲੇ ਹੋਰ ਮੁੱਕੇਬਾਜ਼ ਮਨਜੀਤ ਸਿੰਘ ਪੰਘਾਲ, ਸੰਜੀਤ , ਲਲਿਤ ਪ੍ਰਸਾਦ ਅਤੇ ਦੀਪ ਕ ਸ਼ਾਮਲ ਹਨ। ਮਨਜੀਤ ਨੇ ਈਰਾਕ ਦੇ ਅਮੀਰ ਮੋਹਸੇਲ ਨੂੰ 5-0 ਨਾਲ ਜਦਕਿ ਪਿਛਲੇਸਾਲ ਇੰਡੀਆ ਓਪਨ ਵਿਚ ਸੋਨ ਤਮਗ਼ਾ ਜੇਤੂ ਸੰਜੀਤ ਨੇ ਹੰਗਰੀ ਦੇ ਐਡਮ ਹਮੋਰੀ ਨੂੰ ਹਰਾਇਆ। ਮੌਜੂਦਾ ਰਾਸ਼ਟਰੀ ਚੈਂਪੀਅਨ ਲਲਿਤ ਪ੍ਰਸਾਦ ਨੇ ਮਹਿਦੀ ਹਬੀਬੀ ਨੂੰ 5-0 ਨਾਲ ਹਰਾਉਣ ਵਿਚ ਮਿਹਨਤ ਨਹੀਂ ਕਰਨੀ ਪਈ ਉਥੇ ਹੀ ਦੀਪਕ ਨੇ ਬੇਗੀ ਮੀਰ ਨੂੰ ਹਰਾਇਆ। (ਭਾਸ਼ਾ)