
ਬਾਲ ਟੈਂਪਰਿੰਗ ਮਾਮਲੇ ਵਿਚ ਬੁਰੀ ਤਰ੍ਹਾਂ ਫਸੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਪਤਾਨੀ ਛੱਡ ਦਿਤੀ ਹੈ। ਇਸ ਦੇ ਨਾਲ ਹੀ ਡੇਵਿਡ ਵਾਰਨਰ ਨੇ ਵੀ
ਸਿਡਨੀ : ਬਾਲ ਟੈਂਪਰਿੰਗ ਮਾਮਲੇ ਵਿਚ ਬੁਰੀ ਤਰ੍ਹਾਂ ਫਸੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਪਤਾਨੀ ਛੱਡ ਦਿਤੀ ਹੈ। ਇਸ ਦੇ ਨਾਲ ਹੀ ਡੇਵਿਡ ਵਾਰਨਰ ਨੇ ਵੀ ਉਪ ਕਪਤਾਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦਸ ਦਈਏ ਕਿ ਸਨਿਚਰਵਾਰ ਨੂੰ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਬਾਲ ਨਾਲ ਛੇੜਖ਼ਾਨੀ ਕਰਨ ਦੀ ਗੱਲ ਕਬੂਲੀ ਸੀ। ਇਸ ਦੇ ਬਾਅਦ ਤੋਂ ਹੀ ਆਸਟ੍ਰੇਲੀਆਈ ਕਪਤਾਨ ਦੀ ਚਾਰੇ ਪਾਸੇ ਕਾਫ਼ੀ ਨਿੰਦਾ ਹੋ ਰਹੀ ਹੈ। ਆਸਟ੍ਰੇਲੀਆਈ ਸਰਕਾਰ ਨੇ ਖ਼ੁਦ ਸਟੀਵ ਸਮਿਥ ਨੂੰ ਕਪਤਾਨੀ ਤੋਂ ਹਟਣ ਲਈ ਆਖਿਆ ਸੀ।
Ball Tampering Case
ਸਨਿਚਰਵਾਰ ਨੂੰ ਆਸਟ੍ਰੇਲੀਆ ਦੇ ਓਪਨਿੰਗ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਅਤੇ ਕਪਤਾਨ ਸਟੀਵ ਸਮਿਥ ਨੇ ਮੀਡੀਆ ਦੇ ਸਾਹਮਣੇ ਖ਼ੁਦ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਸਾਊਥ ਅਫ਼ਰੀਕਾ ਵਿਰੁਧ ਟੈਸਟ ਵਿਚ ਬਾਲ ਟੈਂਪਰਿੰਗ ਕੀਤੀ ਸੀ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਇਸ ਮਾਮਲੇ ਵਿਚ ਤੁਰਤ ਜਾਂਚ ਦੇ ਆਦੇਸ਼ ਦਿਤੇ ਹਨ।
Ball Tampering Case
ਉਥੇ ਇਸੇ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਘਟਨਾ ਨੂੰ ਬੇਹੱਦ ਹੈਰਾਨ ਕਰਨ ਵਾਲੀ ਅਤੇ ਨਿਰਾਸ਼ਾਜਨਕ ਦਸਿਆ। ਪੀਐਮ ਟਰਨਬੁਲ ਨੇ ਕਿਹਾ ਕਿ ਅਸੀਂ ਸਾਊਥ ਅਫ਼ਰੀਕਾ ਤੋਂ ਸਵੇਰੇ-ਸਵੇਰੇ ਮਿਲੀ ਇਹ ਬੇਹੱਦ ਹੈਰਾਨ ਕਰਨ ਵਾਲੀ ਅਤੇ ਬਹੁਤ ਦੁਖਦਾਈ ਖ਼ਬਰ ਦੇਖੀ ਹੈ। ਉਨ੍ਹਾਂ ਕਿਹਾ ਕਿ ਮੈਂ ਕ੍ਰਿਕਟ ਬੋਰਡ ਦੇ ਚੇਅਰਮੈਨ ਨਾਲ ਗੱਲ ਕੀਤੀ ਹੈ ਅਤੇ ਇਸ ਘਟਨਾ ਨੂੰ ਲੈ ਕੇ ਅਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਆਖਿਆ ਕਿ ਕ੍ਰਿਕਟ ਬੋਰਡ ਨੂੰ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਹੈ।
Ball Tampering Case
ਉਥੇ ਇਕ ਸਪੋਰਟਸ ਵੈਬਸਾਈਟ ਮੁਤਾਬਕ ਇਸ ਮਾਮਲੇ ਵਿਚ ਆਸਟ੍ਰੇਲੀਆ ਸਪੋਰਟਸ ਕਮਿਸ਼ਨ (ਏਐਸਸੀ) ਨੇ ਸਰਕਾਰ ਵਲੋਂ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਕਹਿ ਦਿਤਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਹੁਣ ਜਦੋਂ ਸਟੀਵ ਸਮਿਥ ਨੇ ਬਾਲ ਟੈਂਪਰਿੰਗ ਕਰਨ ਦੀ ਗ਼ਲਤੀ ਮੰਨ ਲਈ ਹੈ ਤਾਂ ਉਨ੍ਹਾਂ ਨੂੰ ਕਪਤਾਨੀ ਤੋਂ ਹਟ ਜਾਣਾ ਚਾਹੀਦਾ ਹੈ।
Ball Tampering Case
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕ੍ਰਿਕਟ ਆਸਟ੍ਰੇਲੀਆ ਤੋਂ ਉਮੀਦ ਕਰਦੇ ਹਾਂ ਕਿ ਉਹ ਉਨ੍ਹਾਂ ਸਾਰੇ ਖਿਡਾਰੀਆਂ ਅਤੇ ਟੀਮ ਨਾਲ ਜੁੜੇ ਉਨ੍ਹਾਂ ਲੋਕਾਂ ਨੂੰ ਵੀ ਬਰਖ਼ਾਸਤ ਕਰ ਦੇਣ, ਜਿਨ੍ਹਾਂ ਨੂੰ ਗੇਂਦ ਨਾਲ ਛੇੜਖਾਨੀ ਕਰਨ ਸਬੰਧੀ ਪਹਿਲਾਂ ਤੋਂ ਪਤਾ ਸੀ।