
ਫਿਲਮ ਇੰਡਸਟਰੀ ਅਤੇ ਕ੍ਰਿਕਟ ਦਾ ਆਪਸ 'ਚ ਪੁਰਾਣਾ ਰਿਸ਼ਤਾ ਰਿਹਾ ਹੈ। ਕ੍ਰਿਕਟਰਾਂ ਅਤੇ ਅਭਿਨੇਤਰੀਆਂ ਵਿਚਾਲੇ ਲਵ-ਸੋਟਰੀ ਅਕਸਰ ਦੇਖਣ ਨੂੰ ਮਿਲਦੀਆਂ...
ਨਵੀਂ ਦਿੱਲੀ : ਫਿਲਮ ਇੰਡਸਟਰੀ ਅਤੇ ਕ੍ਰਿਕਟ ਦਾ ਆਪਸ 'ਚ ਪੁਰਾਣਾ ਰਿਸ਼ਤਾ ਰਿਹਾ ਹੈ। ਕ੍ਰਿਕਟਰਾਂ ਅਤੇ ਅਭਿਨੇਤਰੀਆਂ ਵਿਚਾਲੇ ਲਵ-ਸੋਟਰੀ ਅਕਸਰ ਦੇਖਣ ਨੂੰ ਮਿਲਦੀਆਂ ਹਨ। ਵਿਰਾਟ-ਅਨੁਸ਼ਕਾ ਤੋਂ ਬਾਅਦ ਹਾਰਦਿਕ ਪੰਡਯਾ ਅਤੇ ਐਲੀ ਅਵਰਾਮ ਦੇ ਨਾਲ ਜੋੜਿਆ ਜਾ ਰਿਹਾ ਹੈ। ਹੁਣ ਇਸ ਲਿਸਟ 'ਚ ਇਕ ਹੋਰ ਭਾਰਤੀ ਖਿਡਾਰੀ ਦਾ ਨਾਮ ਜੁੜ ਗਿਆ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਨਾਂ ਵੀ ਜੁੜ ਗਿਆ ਹੈ। ਤੇਲਗੂ ਅਭਿਨੇਤਰੀ ਰਾਸ਼ੀ ਖੰਨਾ ਅਤੇ ਜਸਪ੍ਰੀਤ ਬੁਮਰਾਹ ਦੇ ਅਫੇਅਰ ਦੀਆਂ ਚਰਚਾਵਾਂ ਅੱਜ ਕੱਲ ਕਾਫੀ ਹੋ ਰਹੀਆਂ ਹਨ।
raashi khanna
ਰਾਸ਼ੀ ਨੇ ਇਕ ਚੈਟ ਸ਼ੋਅ 'ਚ ਅਪਣੇ ਅਫੇਅਰ 'ਤੇ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਵੀ ਨਹੀਂ ਹੈ ਕਿ ਇਹ ਕੌਣ ਹਨ, ਮੈਂ ਸਿਰਫ ਇਨਾਂ ਜਾਣਦੀ ਹਾਂ ਕਿ ਉਹ ਇਕ ਕ੍ਰਿਕਟਰ ਹਨ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ।' ਜਸਪ੍ਰੀਤ ਤੋਂ ਪਹਿਲਾਂ ਰਾਸ਼ੀ ਦਾ ਨਾਂ ਹੀਰੋ ਨਾਗਾ ਸ਼ੋਰਿਆ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਇਸ ਚੈਟ ਸ਼ੋਅ 'ਚ ਰਾਸ਼ੀ ਨੇ ਸਾਫ ਕੀਤਾ ਕਿ ਉਹ ਕਿਸੇ ਦੇ ਨਾਲ ਵੀ ਰਿਸ਼ਤੇ 'ਚ ਨਹੀਂ ਹਨ। ਉਨ੍ਹਾਂ ਨੇ ਕਿਹਾ, 'ਸੋਸ਼ਲ ਮੀਡੀਆ 'ਤੇ ਕਿਸੇ ਮਹਿਲਾ ਦੇ ਅਫੇਅਰ ਦੀਆਂ ਗੱਲਾਂ ਦੇਖਣ 'ਤੇ ਦੁੱਖ ਹੁੰਦਾ ਹੈ।'
jasprit bumrah and raashi khanna
ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ 'ਚ ਆਈ ਫਿਲਮ 'ਥੋਲੀ ਪ੍ਰੇਮਾ' ਹਿੱਟ ਹੋਈ ਹੈ। ਇਸ ਸਾਲ ਉਹ ਅਪਣਾ ਤਮਿਲ ਡੈਬਿਊ ਵੀ ਕਰੇਗੀ। ਉਨ੍ਹਾਂ ਕੋਲ ਅਜੇ 3 ਤਾਮਿਲ ਫਿਲਮਾਂ ਹਨ। ਸਟਾਰ ਗੇਦਬਾਜ਼ ਜਸਪ੍ਰੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਬੁਮਰਾਹ ਨੇ ਅਪਣੀ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਹ 6 ਪੈਕ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਬੁਮਰਾਹ ਨੇ ਸੋਸ਼ਲ ਮੀਡੀਆ 'ਤੇ ਅਪਣੀ ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ ਕਿ, 'ਅਪਣੇ ਆਪ ਨੂੰ ਲਗਾਤਾਰ ਬਿਹਤਰ ਕਰਨ ਲਈ ਉਤਸ਼ਾਹ ਅਤੇ ਸਖ਼ਤ ਮਿਹਨਤ ਦੀ ਜ਼ਰੂਰਤ ਪੈਂਦੀ ਹੈ।'