
ਆਈ.ਪੀ.ਐਲ ਸੀਜ਼ਨ-11 ਆਪਣੇ ਆਖਰੀ ਚਰਨ ਵਿਚ..........
25 ਮਈ (ਏਜੰਸੀ) : ਆਈ.ਪੀ.ਐਲ ਸੀਜ਼ਨ-11 ਆਪਣੇ ਆਖਰੀ ਚਰਨ ਵਿਚ ਪਹੁੰਚ ਗਿਆ ਹੈ । ਫਾਇਨਲ 'ਚ ਐਂਟਰੀ ਲਈ ਕੁਆਲੀਫਾਇਰ-2 ਇਡੇਨਗਾਰਡਨ ਕਲਕੱਤਾ ਵਿਖੇ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ । ਇਹ ਮੁਕਾਬਲਾ ਕਲੱਕਤਾ ਦੀ ਬੱਲੇਬਾਜੀ ਬਨਾਮ ਹੈਦਰਾਬਾਦ ਦੀ ਗੇਂਦਬਾਜੀ ਹੈ । ਹੈਦਰਾਬਾਦ ਨੇ ਇਸ ਸ਼ੀਜਨ ਜਿਥੇ ਆਪਣੀ ਗੇਂਦਬਾਜੀ ਨਾਲ ਕਈ ਵਾਰ ਛੋਟੇ ਟੀਚੇ ਦਾ ਬਚਾਅ ਕੀਤਾ ਹੈ ਉਥੇ ਹੀ ਕਲੱਕਤਾ ਟੀਮ ਦੇ ਬੱਲੇਬਾਜਾਂ ਨੇ ਗਗਨ ਚੁੰਭੀ ਛਕਿਆਂ ਨਾਲ ਕਈ ਵਾਰ ਵੱਡੇ ਟੀਚੇ ਹਾਸਲ ਕਰਨ ਵਿੱਚ ਵੀ ਸਫਲਤਾ ਪਾਈ ਹੈ ।
Criss lynnਜੇਕਰ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਕੇ.ਕੇ.ਆਰ.ਦਾ ਪਲੜਾ ਭਾਰੀ ਹੈ । ਕਿਉਂਕਿ ਦੋਨਾਂ ਟੀਮਾਂ ਵਿਚਕਾਰ ਪਹਿਲਾਂ ਹੌਏ 14 ਮੁਕਾਬਲਿਆਂ ਵਿਚੋਂ 9 ਕਲਕੱਤਾ ਤੇ 5 ਹੈਦਰਾਬਾਦ ਨੇ ਜਿੱਤੇ ਹਨ । ਇਡੇਨਗਾਰਡਨ ਵਿਚ ਵੀ ਕਲਕੱਤਾ ਨੇ 6 ਭਿੜਤਾਂ ਵਿਚੋਂ 5 ਵਾਰ ਹੈਦਰਾਬਾਦ ਨੂੰ ਧੂੜ ਚਟਾਈ ਹੈ 'ਤੇ ਇਕ ਵਾਰ ਕਲਕੱਤਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
A Russalਅੱਜ ਦੇ ਮੈਚ ਵਿਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਸੁਨਿਲ ਨਾਰੈਣ, ਆਂਦਰੇ ਰਸਲ, ਕ੍ਰਿਸ ਲਿਨ 'ਤੇ ਦਿਨੇਸ ਕਾਰਤਿਕ ਕਿਵੇਂ ਵਿਸਵ ਦੇ ਇਕ ਨੰਬਰ ਰੈਂਕ ਦੇ ਸਪਿਨਰ ਰਾਸ਼ਿਦ ਖਾਨ ਦਾ ਸਾਹਮਣਾ ਕਰਦੇ ਹਨ ਜਿਥੇ ਰਾਸ਼ਿਦ ਖਾਨ ਨੇ ਆਪਣੀ ਗੂਗਲੀ ਨਾਲ ਬੱਲੇਬਾਜਾਂ ਨੂੰ ਖੂਬ ਤੰਗ ਕੀਤਾ ਹੈ ਉਥੇ ਭੁਵਨੇਸ਼ਵਰ ਤੇ ਸ਼ਾਕਿਬ ਅਲ ਹਸਨ ਨੇ ਵੀ ਇਸ ਸ਼ੀਜਨ ਬਹੁਤ ਹੀ ਵਧਿਆ ਗੇਂਦਬਾਜੀ ਕੀਤੀ ਹੈ।
Bhuvi & Rashidਐਲਮੀਨੇਟਰ ਵਿਚ ਰਾਜਸਥਾਨ ਉਤੇ ਜਿਤ ਨਾਲ ਕੇ.ਕੇ.ਆਰ ਦੇ ਹੋਂਸਲੇ ਬੁਲੰਦ ਹਨ 'ਤੇ ਪੁਰੇ ਜੀ ਜਾਨ ਨਾਲ ਹੈਦਰਾਬਾਦ ਨੂੰ ਹਰਾ ਕੇ ਫਾਇਨਲ ਵਿਚ ਪਹੁੰਚਣ ਦੀ ਕੋਸ਼ਿਸ ਕਰੇਗਾ। ਕੇ.ਕੇ.ਆਰ. ਨੂੰ ਆਪਣੇ ਘਰੇਲੂ ਮੈਦਾਨ ਵਿਚ ਖੇਡਣ ਦਾ ਹੀ ਲਾਭ ਹੋਏਗਾ। ਉਥੇ ਪੁਰੇ ਸੀਜ਼ਨ ਆਪਣੀ ਗੇਂਦਬਾਜੀ ਦੇ ਜੋਰ ਤੇ ਕਵਾਲੀਫਾਇਰ 'ਚ ਪਹੁੰਚਣ ਵਾਲੀ ਹੈਦਰਾਬਾਦ ਆਪਣੇ ਮਜਬੂਰ ਪੱਖ ਨਾਲ ਹੀ ਫਾਇਨਲ ਤੱਕ ਦਾ ਸਫ਼ਰ ਤੈਅ ਕਰਨ ਦੀ ਤਿਆਰੀ 'ਚ ਹੈ । ਵਿਲਿਅਮਸਨ ਦੀ ਇਸ ਸ਼ੀਜਨ ਨਿਰੰਤਰਤਾ ਤੇ ਸ਼ਿਖਰ ਧਵਨ ਵੀ ਕਲਕੱਤਾ ਦੇ ਰਾਹ ਦਾ ਰੋੜਾ ਬਣ ਸਕਦੇ ਹਨ ।
Hyderabad