
ਇਸ ਸੀਜ਼ਨ ਦੇ ਫਾਈਨਲ ਵਿਚ ਹੈਦਰਾਬਾਦ ਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
IPL 2024: ਸਨਰਾਈਜ਼ਰਜ਼ ਹੈਦਰਾਬਾਦ ਨੇ ਤੀਜੀ ਵਾਰ ਆਈਪੀਐਲ ਫਾਈਨਲ ਵਿਚ ਥਾਂ ਬਣਾਈ ਹੈ। ਟੀਮ ਨੇ ਸ਼ੁੱਕਰਵਾਰ ਨੂੰ ਕੁਆਲੀਫਾਇਰ-2 'ਚ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾਇਆ। ਹੈਦਰਾਬਾਦ 6 ਸਾਲ ਬਾਅਦ ਇਸ ਲੀਗ ਦੇ ਫਾਈਨਲ ਵਿਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਟੀਮ 2018 ਵਿਚ ਫਾਈਨਲ ਵਿਚ ਪਹੁੰਚੀ ਸੀ। ਇਸ ਸੀਜ਼ਨ ਦੇ ਫਾਈਨਲ ਵਿਚ ਹੈਦਰਾਬਾਦ ਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
ਚੇਨਈ ਦੇ ਚੇਪੌਕ ਸਟੇਡੀਅਮ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ 'ਚ 9 ਵਿਕਟਾਂ 'ਤੇ 175 ਦੌੜਾਂ ਬਣਾਈਆਂ। ਜਵਾਬ 'ਚ ਰਾਜਸਥਾਨ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 139 ਦੌੜਾਂ ਹੀ ਬਣਾ ਸਕੀ। ਟੀਮ ਦੇ ਸਪਿਨਰਾਂ ਨੇ 5 ਵਿਕਟਾਂ ਲਈਆਂ, ਜਿਸ ਵਿਚ ਸ਼ਾਹਬਾਜ਼ ਅਹਿਮਦ ਦੀਆਂ 3 ਵਿਕਟਾਂ ਅਤੇ ਅਭਿਸ਼ੇਕ ਸ਼ਰਮਾ ਦੀਆਂ 2 ਵਿਕਟਾਂ ਸ਼ਾਮਲ ਹਨ।
ਆਰਆਰ ਵਲੋਂ ਯਸ਼ਸਵੀ ਜੈਸਵਾਲ ਨੇ 42 ਅਤੇ ਧਰੁਵ ਜੁਰੇਲ ਨੇ 56 ਦੌੜਾਂ ਬਣਾਈਆਂ। ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ 50 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 34 ਅਤੇ ਰਾਹੁਲ ਤ੍ਰਿਪਾਠੀ ਨੇ 37 ਦੌੜਾਂ ਬਣਾਈਆਂ। ਰਾਜਸਥਾਨ ਦੇ ਟ੍ਰੇਂਟ ਬੋਲਟ ਅਤੇ ਅਵੇਸ਼ ਖਾਨ ਨੇ 3-3 ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।
(For more Punjabi news apart from IPL 2024: Sunrisers hyderabad reach final with 36-run win, stay tuned to Rozana Spokesman)